26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਰੀਨਾਜ਼ ਕੌਰ ਧਾਲੀਵਾਲ ਦੇ ਏਸ਼ੀਅਨ ਖੇਡਾਂ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ’ਤੇ ਜਥੇ: ਬਾਬਾ ਟੇਕ ਸਿੰਘ ਵਲੋਂ ਵਧਾਈ

ਤਲਵੰਡੀ ਸਾਬੋ, 25 ਸਤੰਬਰ (ਰਣਜੀਤ ਸਿੰਘ ਰਾਜੂ)- ਏਸ਼ੀਅਨ ਖੇਡਾਂ ਵਿਚ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਧੀ ਪਰੀਨਾਜ਼ ਕੌਰ ਧਾਲੀਵਾਲ ਵਲੋਂ ਮਹਿਲਾ ਟੀਮ ਸਕੀਟ ਤੇ ਮਿਕਸਡ ਡਬਲਜ਼ ਸਕੀਟ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਕੌਮਾਂਤਰੀ ਪੱਧਰ ‘ਤੇ ਦੇਸ਼ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸ਼ੇਸ਼ ਵਧਾਈ ਭੇਜੀ ਹੈ। ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸਿੰਘ ਸਾਹਿਬ ਨੇ ਆਖਿਆ ਕਿ ‘ਇਹ ਸਾਡੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਖ਼ਿੱਤੇ ਦੀ ਹੋਣਹਾਰ ਧੀ ਪਰੀਨਾਜ਼ ਨੇ ਏਸ਼ੀਅਨ ਗੇਮਜ਼ ਵਰਗੇ ਵੱਡੇ ਮੰਚ ‘ਤੇ ਦੋ-ਦੋ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।

ਕਾਂਸੀ ਦੇ ਤਗਮੇ ਜਿੱਤਣ ਵਾਲੀ ਖਿਡਾਰਨ ਪਰੀਨਾਜ਼ ਧਾਲੀਵਾਲ ਦੀ ਤਸਵੀਰ। ਅਜੀਤ ਤਸਵੀਰ 26-09-2026
ਤਲਵੰਡੀ ਸਾਬੋ, 25 ਸਤੰਬਰ (ਰਣਜੀਤ ਸਿੰਘ ਰਾਜੂ)- ਏਸ਼ੀਅਨ ਖੇਡਾਂ ਵਿਚ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਧੀ ਪਰੀਨਾਜ਼ ਕੌਰ ਧਾਲੀਵਾਲ ਵਲੋਂ ਮਹਿਲਾ ਟੀਮ ਸਕੀਟ ਤੇ ਮਿਕਸਡ ਡਬਲਜ਼ ਸਕੀਟ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਕੌਮਾਂਤਰੀ ਪੱਧਰ ‘ਤੇ ਦੇਸ਼ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸ਼ੇਸ਼ ਵਧਾਈ ਭੇਜੀ ਹੈ।ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸਿੰਘ ਸਾਹਿਬ ਨੇ ਆਖਿਆ ਕਿ ‘ਇਹ ਸਾਡੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਖ਼ਿੱਤੇ ਦੀ ਹੋਣਹਾਰ ਧੀ ਪਰੀਨਾਜ਼ ਨੇ ਏਸ਼ੀਅਨ ਗੇਮਜ਼ ਵਰਗੇ ਵੱਡੇ ਮੰਚ ‘ਤੇ ਦੋ-ਦੋ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਪ੍ਰਾਪਤੀ ਲਈ ਪਰੀਨਾਜ਼ ਕੌਰ ਧਾਲੀਵਾਲ, ਉਨ੍ਹਾਂ ਦੇ ਪਰਿਵਾਰ, ਕੋਚ ਤੇ ਸਮੁੱਚੇ ਇਲਾਕੇ ਨੂੰ ਮੁਬਾਰਕਬਾਦ।’ ਸਿੰਘ ਸਾਹਿਬ ਨੇ ਪਰੀਨਾਜ਼ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਅਰਦਾਸ ਕੀਤੀ ਕਿ ਇਹ ਬੱਚੀ ਭਵਿੱਖ ਵਿਚ ਵੀ ਖੇਡ ਦੀ ਦੁਨੀਆ ਵਿਚ ਹੋਰ ਬੁਲੰਦੀਆਂ ਨੂੰ ਛੂਹੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਦੀ ਰਹੇ।
ਪਿਛਲੀ ਖ਼ਬਰ ਨਗਰ ਨਿਗਮ ਦੇ ਜਨਰਲ ਹਾਊਸ ਵਿਚ 100 ਕਰੋੜ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ ਅਗਲੀ ਖ਼ਬਰ ਮੋਡੀਫਾਈਡ ਸਾਈਲੈਂਸਰ ਲਾ ਕੇ ਪਟਾਕੇ ਪਾਉਣ ਵਾਲੇ ਤਿੰਨ ਬੁਲੇਟ ਚਾਲਕਾਂ ਦੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।