ਸ੍ਰੀ ਗਣੇਸ਼ ਉਤਸਵ ਮੌਕੇ ਲੰਗਰ ਲਗਾਇਆ
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਰੋਡ ਸਥਿਤ ਦੁਕਾਨਦਾਰਾਂ ਵਲੋਂ ਸ੍ਰੀ ਗਣੇਸ਼ ਉਤਸਵ ਮੌਕੇ ’ਤੇ ਆਲੂ-ਪੂਰੀ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਗਣੇਸ਼ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਭੋਗ ਲਗਾਇਆ ਗਿਆ ਤੇ ਸਾਰਿਆਂ ਦੀ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਗਈ।
ਅਜੀਤ ਡੈਸਕ
26-09-2026