ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਇਕ ਟੱਰਕ ਪੁਲ ਤੋਂ ਥੱਲੇ ਡਿੱਗ ਪਿਆ। ਇਹ ਟਰੱਕ ਐਲ.ਈ.ਡੀਜ਼. ਨਾਲ ਭਰਿਆ ਹੋਇਆ ਸੀ। ਇਹ ਟਰੱਕ ਡਰਾਇਵਰ ਨੂੰ ਨੀਂਦ ਦੀ ਝੋਕ ਆਉਣ ਕਾਰਨ ਵਾਪਰਿਆ ਹੈ। ਪਰ ਖੁਸ਼ਕਿਸਮਤੀ ਨਾਲ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਟਰੱਕ ਵਿੱਚ ਕਰੀਬ 400 ਐਲ.ਈ.ਡੀਜ਼.ਸਨ
ਇਹ ਹਾਦਸਾ ਨੈਸ਼ਨਲ ਹਾਈਵੇ ’ਤੇ ਅੱਜ ਤੜਕੇ ਕਰੀਬ 4 ਵਜੇ ਹੋਇਆ। ਇਹ ਟਰੱਕ ਦਿੱਲੀ ਤੋਂ ਜਲੰਧਰ ਜਾ ਰਿਹਾ ਸੀ। ਹਾਦਸੇ ਵਿਚ ਡਰਾਈਵਰ ਰਾਜਕੁਮਾਰ ਵਾਲ-ਵਾਲ ਬਚ ਗਿਆ, ਜਦਕਿ ਟਰੱਕ ਅਤੇ ਉਸ ਵਿਚ ਲੱਦੇ ਸਮਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।