26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

38.30 ਗ੍ਰਾਮ ਚਿੱਟਾ ਤੇ 515 ਗ੍ਰਾਮ ਗਾਂਜਾ ਬਰਾਮਦ

ਮਾਨਸਾ , 25 ਸਤੰਬਰ ( ਸ . ਰਿ .)

ਅਜੀਤ ਡੈਸਕ 26-09-2026
ਮਾਨਸਾ , 25 ਸਤੰਬਰ ( ਸ . ਰਿ .)- ਥਾਣਾ ਸ਼ਹਿਰੀ -2 ਮਾਨਸਾ ਪੁਲਿਸ ਨੇ ਸੰਦੀਪ ਸਿੰਘ ਵਾਸੀ ਮਾਨਸਾ ਤੋਂ 16 ਗ੍ਰਾਮ , ਸਦਰ ਪੁਲਿਸ ਮਾਨਸਾ ਨੇ ਕੇਸਰ ਸਿੰਘ ਵਾਸੀ ਦੁੱਲੋਵਾਲ ਤੋਂ 5 ਗ੍ਰਾਮ , ਸ਼ਹਿਰੀ ਬੁਢਲਾਡਾ ਪੁਲਿਸ ਨੇ ਰਾਜਪਾਲ ਸਿੰਘ ਵਾਸੀ ਨਰਿੰਦਰਪੁਰਾ ਤੋਂ 6 ਗ੍ਰਾਮ , ਜੋਗਾ ਪੁਲਿਸ ਨੇ ਗੁਰਦੀਪ ਸਿੰਘ ਵਾਸੀ ਰੱਲਾ ਤੋਂ 6 ਗ੍ਰਾਮ ਅਤੇ ਝੁਨੀਰ ਪੁਲਿਸ ਨੇ ਸੰਦੀਪ ਸਿੰਘ ਵਾਸੀ ਝੁਨੀਰ ਤੋਂ 5.30 ਗ੍ਰਾਮ ਚਿੱਟਾ ਜਦਕਿ ਰਾਜਦੀਪ ਸਿੰਘ ਵਾਸੀ ਲਾਲਿਆਂਵਾਲੀ ਤੋਂ 515 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ । ਉਕਤ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ । ਸੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਅੱਗੇ ਧਰਨਾ 28 ਨੂੰ ਬੁਢਲਾਡਾ , 25 ਸਤੰਬਰ ( ਮਨਚੰਦਾ )- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ( ਸੀਟੂ ) ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਨੂੰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ 28 ਸਤੰਬਰ ਨੂੰ ਸਥਾਨਕ ਸੀ . ਡੀ . ਪੀ . ਓ . ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ । ਬਲਾਕ ਪ੍ਰਧਾਨ ਮਨਜੀਤ ਕੌਰ ਬੀਰੋਕੇ , ਤੇਜਿੰਦਰ ਕੌਰ ਵਾਲੀਆ ਅਤੇ ਸ਼ਿੰਦਰ ਕੌਰ ਬਰੇਟਾ ਨੇ ਦੱਸਿਆ ਕਿ ਧਰਨੇ ਨੂੰ ਯੂਨੀਅਨ ਦੀ ਸੂਬਾਈ ਆਗੂ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਤੋਂ ਇਲਾਵਾ ਹੋਰ ਆਗੂ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ । ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਵਿਭਾਗ ਨੂੰ ਪਹਿਲਾਂ ਹੀ ਸਪਸ਼ਟ ਕੀਤਾ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਜਾਰੀ ਕਰਨ ’ ਚ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਪਿਛਲੀ ਖ਼ਬਰ ਪਿੰਡ ਵਾਸੀਆਂ ਨੂੰ ਮਾਲਕੀ ਹੱਕ ਦੇਣ ਲਈ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੇ ਕੰਮਾਂ ’ਚ ਤੇਜ਼ੀ ਲਿਆਂਦੀ ਜਾਵੇ-ਡੀ.ਸੀ. ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ‘ਆਪ’ ਵਿਧਾਇਕ ਜਗਰੂਪ ਗਿੱਲ ਦੇ ਘਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।