29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਠੇਵਾਲਾ ਨੂੰ ਸਾਜ਼ੋ-ਸਾਮਾਨ ਭੇਟ

ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਐਸ.

ਬੈਂਕ ਵਲੋਂ ਉਪਲਬਧ ਸਾਜ਼ੋ ਸਾਮਾਨ ਨਾਲ ਬੈਂਕ ਅਧਿਕਾਰੀ,ਸਕੂਲ ਸਟਾਫ਼ ਤੇ ਪੰਚਾਇਤੀ ਨੁਮਾਇੰਦੇ। ਤਸਵੀਰ: ਰਣਜੀਤ ਰਾਜੂ 29-09-2026
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ.ਐਸ.ਆਰ) ਗਤੀਵਿਧੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ, ਚੱਠੇਵਾਲਾ ਵਿਖੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਅਤੇ ਸੁਵਿਧਾਜਨਕ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ - ਵੱਖ ਸਾਜ਼ੋ-ਸਾਮਾਨ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਸਕੂਲ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਐੱਸ.ਬੀ.ਆਈ ਨੇ ਸੀ.ਐੱਸ.ਆਰ ਤਹਿਤ ਤਹਿਤ ਸਕੂਲ ਨੂੰ 10 ਵਿਦਿਆਰਥੀ ਕੁਰਸੀਆਂ, 1 ਐਲ.ਈ.ਡੀ. ਪੈਨਲ, ਵਾਟਰ ਕੂਲਰ, ਵਾਟਰ ਫ਼ਿਲਟਰ, ਇਨਵਰਟਰ ਸੈੱਟ, 3 ਅਲਮਾਰੀਆਂ, ਪ੍ਰਿੰਟਰ ਅਤੇ ਵਿਦਿਆਰਥੀਆਂ ਲਈ ਇਕ ਝੂਲਾ ਮੁਹੱਈਆ ਕਰਵਾਇਆ ਹੈ। ਸਕੂਲ ਮੈਨੇਜਮੈਂਟ ਮੁਤਾਬਿਕ ਬੈਂਕ ਵਲੋਂ ਕੀਤੀ ਗਈ। ਇਹ ਪਹਿਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਲਈ ਬਿਹਤਰ ਅਤੇ ਸੁਵਿਧਾਜਨਕ ਸਿੱਖਿਆ ਮਾਹੌਲ ਪ੍ਰਦਾਨ ਕਰਨ ਵਿਚ ਸਹਾਇਕ ਹੋਵੇਗੀ। ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਆਸ਼ੀਸ਼ ਕੁਮਾਰ, ਪਾਲ ਕੁਮਾਰ ਡੀ.ਜੀ.ਐਸ ਪ੍ਰਦੀਪ ਕੁਮਾਰ, ਰਾਹੁਲ ਗਰਗ ਮੈਨੇਜਰ ਐਸ.ਬੀ.ਆਈ ਸ਼ਾਖਾ ਤਲਵੰਡੀ ਸਾਬੋ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਕੂਲ ਮੁਖੀ ਜਗਪਾਲ ਸਿੰਘ, ਪਿੰਡ ਦੇ ਸਰਪੰਚ ਬੂਟਾ ਸਿੰਘ ਢਿੱਲੋਂ, ਪੰਚ ਗੁਰਮੇਲ ਸਿੰਘ, ਲਖਬੀਰ ਸਿੰਘ, ਜਲੌਰ ਸਿੰਘ, ਐਸ.ਐਮ.ਸੀ. ਚੇਅਰਮੈਨ ਇੰਦਰਜੀਤ ਸਿੰਘ ਨੇ ਇਨ੍ਹਾਂ ਸਹੂਲਤਾਂ ਲਈ ਐਸ.ਬੀ.ਆਈ. ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀ.ਐਚ.ਟੀ. ਬੂਟਾ ਸਿੰਘ, ਹੈੱਡ ਟੀਚਰ ਅੰਮ੍ਰਿਤਪਾਲ ਸਿੰਘ, ਰਵਿੰਦਰ ਭੱਟੀ, ਜਗਸੀਰ ਸਿੰਘ, ਵਿਜੈ ਕੁਮਾਰ, ਸਰਬਜੀਤ ਕੌਰ, ਮਨਜਿੰਦਰ ਕੌਰ ਤੇ ਹਰਗੋਬਿੰਦ ਸਿੰਘ ਸਮੇਤ ਸਟਾਫ਼ ਮੈਂਬਰ ਮੌਜੂਦ ਸਨ। ਇਸ ਮੌਕੇ ਸਕੂਲ ਸਟਾਫ਼ ਨੂੰ ਐੱਸ.ਬੀ.ਆਈ ਦੀ ਆਸਾਂ ਜੀ ਬਸ ਸਕੀਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਯੋਗ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ 70ਵੀਂ ਸਕੂਲ ਅਥਲੈਟਿਕਸ ਮੀਟ ’ਚ ਆਕਸਫੋਰਡ ਨੇ ਜਿੱਤੇ 15 ਸੋਨ , 09 ਚਾਂਦੀ ਅਤੇ 10 ਕਾਂਸੀ ਦੇ ਤਗਮੇ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।