29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਾਹਿਤ ਸਿਰਜਣਾ ਮੰਚ ਵਲੋਂ ‘ਧਰਤ ਪਿਆਸੀ’ ਪੁਸਤਕ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ

ਬਠਿੰਡਾ, 28 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸਿਰਜਣਾ ਮੰਚ ਬਠਿੰਡਾ ਵਲੋਂ ਉੱਘੇ ਰੁਬਾਈਕਾਰ ਸੁਖਦਰਸ਼ਨ ਗਰਗ ਦੇ ਸਚਿੱਤਰ ਰੁਬਾਈ ਸੰਗ੍ਰਹਿ ‘ਧਰਤ ਪਿਆਸੀ’ ’ਤੇ ਸਥਾਨਕ ਟੀਚਰਜ਼ ਹੋਮ ਵਿਖੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਵੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫ਼ਰ ਨੇ ਕੀਤੀ। ਪ੍ਰਿੰ: ਅਵਤਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਪੁਸਤਕ ਦੇ ਲੇਖਕ ਸੁਖਦਰਸ਼ਨ ਗਰਗ, ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਅਲੋਚਕ ਗੁਰਦੇਵ ਖੋਖਰ, ਪ੍ਰਿੰ: ਸ਼ੁਭ ਪ੍ਰੇਮ ਬਰਾੜ, ਪ੍ਰੋ: ਤਰਸੇਮ ਨਰੂਲਾ, ਪ੍ਰੋ: ਜਸਕਰਨ ਜਸ, ਇਤਿਹਾਸਕਾਰ ਹਰਭਜਨ ਸੇਲਬਰਾਹ ਸ਼ਾਮਲ ਹੋਏ।

ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਦੌਰਾਨ ਸੰਬੋਧਨ ਕਰਦੇ ਹੋਏ ਜਸਵੰਤ ਜ਼ਫਰ। ਤਸਵੀਰ: ਲਵਲੀ 29-09-2026
ਬਠਿੰਡਾ, 28 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸਿਰਜਣਾ ਮੰਚ ਬਠਿੰਡਾ ਵਲੋਂ ਉੱਘੇ ਰੁਬਾਈਕਾਰ ਸੁਖਦਰਸ਼ਨ ਗਰਗ ਦੇ ਸਚਿੱਤਰ ਰੁਬਾਈ ਸੰਗ੍ਰਹਿ ‘ਧਰਤ ਪਿਆਸੀ’ ’ਤੇ ਸਥਾਨਕ ਟੀਚਰਜ਼ ਹੋਮ ਵਿਖੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਵੀ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫ਼ਰ ਨੇ ਕੀਤੀ। ਪ੍ਰਿੰ: ਅਵਤਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਪੁਸਤਕ ਦੇ ਲੇਖਕ ਸੁਖਦਰਸ਼ਨ ਗਰਗ, ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਅਲੋਚਕ ਗੁਰਦੇਵ ਖੋਖਰ, ਪ੍ਰਿੰ: ਸ਼ੁਭ ਪ੍ਰੇਮ ਬਰਾੜ, ਪ੍ਰੋ: ਤਰਸੇਮ ਨਰੂਲਾ, ਪ੍ਰੋ: ਜਸਕਰਨ ਜਸ, ਇਤਿਹਾਸਕਾਰ ਹਰਭਜਨ ਸੇਲਬਰਾਹ ਸ਼ਾਮਲ ਹੋਏ। ਗੋਸ਼ਟੀ ਦੇ ਆਰੰਭ ’ਚ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਚੰਦ ਫਤਿਹਪੁਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਬਾਲ ਕਲਾਕਾਰ ਅਮਾਇਰਾ ਦਿਲਰਾਜ ਕੌਰ ਨੇ ਪੁਸਤਕ ’ਚੋਂ ਰੁਬਾਈਆਂ ਪੇਸ਼ ਕੀਤੀਆਂ ਤੇ ਪ੍ਰੋ: ਤਰਸੇਮ ਨਰੂਲਾ ਤੇ ਪ੍ਰੋ: ਜਸਕਰਨ ਜਸ ਨੇ ਪੁਸਤਕ ਦੇ ਸਰੋਕਾਰਾਂ ਦੀ ਪ੍ਰਸੰਸਾ ਕੀਤੀ। ਅਤਰਜੀਤ, ਪ੍ਰੋ. ਜਸਪਾਲ ਜੱਸੀ, ਅਮਰਜੀਤ ਪੇਂਟਰ ਤੇ ਹਰਭਜਨ ਸੇਲਬਰਾਹ ਨੇ ਪੁਸਤਕ ਤੇ ਪਰਚਿਆਂ ਸਬੰਧੀ ਵਿਚਾਰ ਪ੍ਰਗਟ ਕੀਤੇ। ਜਸਵੰਤ ਜਫ਼ਰ ਨੇ ਕਿਹਾ ਕਿ ਕਿਸੇ ਵੀ ਸਾਹਿਤਿਕ ਕਿਰਤ ਦੇ ਨਕਾਰਾਤਮਿਕ ਨਾਲੋਂ ਸਕਾਰਾਤਮਿਕ ਪੱਖ ਨੂੰ ਜ਼ਿਆਦਾ ਉਭਾਰਨਾ ਚਾਹੀਦਾ। ਇਸ ਦੌਰਾਨ ਡਾ. ਜਸਪਾਲਜੀਤ, ਮੀਤ ਬਠਿੰਡਾ, ਅਮਰਜੀਤ ਜੀਤ, ਅਮਨਦੀਪ ਕੌਰ ਮਾਨ, ਵੀਰਪਾਲ ਕੌਰ ਮਾਨ, ਗੁਰਪ੍ਰੀਤ ਕੌਰ ਪ੍ਰੀਤ, ਕੁਲਦੀਪ ਦੀਪ, ਸੁਖਮੰਦਰ ਭਾਗੀਵਾਂਦਰ, ਅੰਮ੍ਰਿਤ ਬੰਗੇ, ਰਣਵੀਰ ਰਾਣਾ, ਹਰਮੇਰ ਪ੍ਰੀਤ, ਸਿਕੰਦਰ ਮਾਨਵ, ਰਣਜੀਤ ਗੌਰਵ, ਦਮਜੀਤ ਦਰਸ਼ਨ, ਗੁਰਸੇਵਕ ਬੀੜ, ਬਲਵਿੰਦਰ ਭੁੱਲਰ, ਕੁਲਦੀਪ ਬੰਗੀ, ਦਿਲਜੀਤ ਬੰਗੀ, ਜਸਵਿੰਦਰ ਖੁੱਡੀਆਂ, ਰੂਪ ਚੰਦ ਸ਼ਰਮਾ, ਸੁਖ਼ਨੂਰ ਖ਼ਿਆਲੀ, ਭੋਲਾ ਸ਼ਮੀਰੀਆ ਨੇ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਡਾ. ਅਜੀਤਪਾਲ ਸਿੰਘ, ਪ੍ਰੋ. ਰਘਵੀਰ ਚੰਦ ਸ਼ਰਮਾ, ਜਸਕਰਨ ਸਿੰਘ ਸਿਵੀਆਂ, ਕੰਵਲਜੀਤ ਕੁਟੀ, ਨਵਦੀਪ ਰਾਏ, ਬਸੰਤ ਮਲੂਕਾ, ਦਰਸ਼ਨ ਮੌੜ, ਸਿਕੰਦਰ ਧਾਲੀਵਾਲ, ਆਗਾਜ਼ਵੀਰ, ਰਮੇਸ਼ ਸੇਠੀ, ਪ੍ਰਿੰ. ਰਣਜੀਤ ਮਹਿਰਾਜ, ਗਿਆਨ ਮਛਾਣਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਨਹਿਰੀ ਖਾਲੇ ਦੀ ਗੈਰ ਮਿਆਰੀ ਉਸਾਰੀ ਸੰਬੰਧੀ ਕਿਸਾਨਾਂ ਨੇ ਕੀਤਾ ਰੋਸ ਜ਼ਾਹਿਰ ਅਗਲੀ ਖ਼ਬਰ ਸਾਬਕਾ ਡਿਪਟੀ ਸਪੀਕਰ ਅਜਾਇਬ ਭੱਟੀ ਦੇ ਪਿਤਾ ਕਾਮਰੇਡ ਅਰਜਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।