01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਪਤਾ ਹਸਪਤਾਲ ’ਚ ਸਰਬਜੀਤ ਕੌਰ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਤਕਨੀਕ ਰਾਹੀਂ ਸਫਲ ਸਰਜਰੀ

ਬਠਿੰਡਾ, 30 ਸਤੰਬਰ (ਪੱਤਰ ਪ੍ਰੇਰਕ)- ਪਾਵਰ ਹਾਊਸ ਰੋਡ ਸਥਿਤ ਗੁਪਤਾ ਹਸਪਤਾਲ ਵਿਖੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਵਾਸੀ 57 ਸਾਲਾ ਸਰਬਜੀਤ ਕੌਰ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਤਕਨੀਕ ਰਾਹੀਂ ਸਫਲ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਸਰਬਜੀਤ ਕੌਰ ਨੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਣ ਅਤੇ ਆਮ ਤੌਰ ‘ਤੇ ਤੁਰਨ-ਫਿਰਨ ਵਿਚ ਸੁਧਾਰ ਹੋਣ ਦੀ ਗੱਲ ਕਹੀ।

ਅਜੀਤ ਡੈਸਕ 01-10-2026
ਬਠਿੰਡਾ, 30 ਸਤੰਬਰ (ਪੱਤਰ ਪ੍ਰੇਰਕ)- ਪਾਵਰ ਹਾਊਸ ਰੋਡ ਸਥਿਤ ਗੁਪਤਾ ਹਸਪਤਾਲ ਵਿਖੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਵਾਸੀ 57 ਸਾਲਾ ਸਰਬਜੀਤ ਕੌਰ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਤਕਨੀਕ ਰਾਹੀਂ ਸਫਲ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਸਰਬਜੀਤ ਕੌਰ ਨੇ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਣ ਅਤੇ ਆਮ ਤੌਰ ‘ਤੇ ਤੁਰਨ-ਫਿਰਨ ਵਿਚ ਸੁਧਾਰ ਹੋਣ ਦੀ ਗੱਲ ਕਹੀ। ਸਰਬਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੋਵੇਂ ਗੋਡਿਆਂ ਦੇ ਦਰਦ ਕਾਰਨ ਪ੍ਰੇਸ਼ਾਨ ਸੀ। ਇਸ ਸਬੰਧੀ ਉਸ ਵਲੋਂ ਕਈ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਗਿਆ, ਪਰ ਉਮੀਦ ਅਨੁਸਾਰ ਰਾਹਤ ਨਾ ਮਿਲਣ ਕਾਰਨ ਉਸ ਨੇ ਗੁਪਤਾ ਹਸਪਤਾਲ ਵਿਖੇ ਡਾ. ਮੋਹਿਤ ਗੁਪਤਾ ਨਾਲ ਸੰਪਰਕ ਕੀਤਾ। ਜਾਂਚ ਅਤੇ ਲੋੜੀਂਦੇ ਟੈੱਸਟਾਂ ਤੋਂ ਬਾਅਦ ਡਾਕਟਰ ਵਲੋਂ ਰੋਬੋਟਿਕ ਤਕਨੀਕ ਰਾਹੀਂ ਗੋਡਿਆਂ ਦੀ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ। ਉਸ ਨੇ ਦੱਸਿਆ ਕਿ ਦੋਵੇਂ ਗੋਡਿਆਂ ਦੀ ਸਰਜਰੀ ਤੋਂ ਬਾਅਦ ਹੁਣ ਉਹ ਆਸਾਨੀ ਨਾਲ ਤੁਰ-ਫਿਰ ਸਕਦੀ ਹੈ। ਇਸ ਮੌਕੇ ਰੋਬੋਟਿਕ ਸਰਜਨ ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਗੁਪਤਾ ਹਸਪਤਾਲ ਵਿਚ ਜਾਨਸਨ ਐਂਡ ਜਾਨਸਨ ਦੇ ਵੇਲਿਸ ਰੋਬੋਟ ਦੀ ਸਹਾਇਤਾ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਬੋਟਿਕ ਤਕਨੀਕ ਸਰਜਰੀ ਦੌਰਾਨ ਗੋਡੇ ਦੀ ਸਹੀ ਯੋਜਨਾ ਅਤੇ ਅਲਾਈਨਮੈਂਟ ਵਿਚ ਸਹਾਇਤਾ ਕਰਦੀ ਹੈ। ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ।
ਪਿਛਲੀ ਖ਼ਬਰ ਬੈਂਕ ਨੇ ਤਿਉਣਾ ਸਕੂਲ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਹਾਕੀ ਅੰਡਰ-17 ਦੇ ਫਾਈਨਲ ‘ਚ ਪੁੱਜੇ ਪੀ.ਆਈ.ਐਸ. ਬਠਿੰਡਾ ਤੇ ਪੀ.ਆਈ.ਐਸ. ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।