01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਹਕੀਕਤ ਅਤੇ ਕਲਪਨਾ ਵਿਚਕਾਰ ਉਲਝੇ ਦਰਸ਼ਕ, ਨਾਟਕ ‘ਖਿੜਕੀ’ ਨੇ ਛੱਡੀ ਡੂੰਘੀ ਛਾਪ

ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਚੌਥੇ ਦਿਨ ਦੀ ਰਾਤ ਨੂੰ ਦੇਹਰਾਦੂਨ ਦੇ ਨਾਟਕ ਗਰੁੱਪ ਏਕਲਵਿਆ ਦੀ ਟੀਮ ਵਲੋਂ ਵਿਕਾਸ ਬਾਹਰੀ ਦੁਆਰਾ ਲਿਖੇ ਚਰਚਿਤ ਹਿੰਦੀ ਨਾਟਕ ‘ਖਿੜਕੀ’ ਦਾ ਮੰਚਨ ਕੀਤਾ ਗਿਆ। ਅਖਿਲੇਸ਼ ਨਾਰੇਨ ਦੇ ਪ੍ਰਭਾਵਸ਼ਾਲੀ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੀ ਰੱਖਿਆ।

ਅਜੀਤ ਡੈਸਕ 01-10-2026
ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਚੌਥੇ ਦਿਨ ਦੀ ਰਾਤ ਨੂੰ ਦੇਹਰਾਦੂਨ ਦੇ ਨਾਟਕ ਗਰੁੱਪ ਏਕਲਵਿਆ ਦੀ ਟੀਮ ਵਲੋਂ ਵਿਕਾਸ ਬਾਹਰੀ ਦੁਆਰਾ ਲਿਖੇ ਚਰਚਿਤ ਹਿੰਦੀ ਨਾਟਕ ‘ਖਿੜਕੀ’ ਦਾ ਮੰਚਨ ਕੀਤਾ ਗਿਆ। ਅਖਿਲੇਸ਼ ਨਾਰੇਨ ਦੇ ਪ੍ਰਭਾਵਸ਼ਾਲੀ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੀ ਰੱਖਿਆ।ਨਾਟਕ ਵਿਚ ਆਰਥਿਕ ਤੰਗੀ, ਇਕੱਲੇਪਣ ਅਤੇ ਰਚਨਾਤਮਿਕ ਸੰਘਰਸ਼ ਨਾਲ ਜੂਝ ਰਹੇ ਇਕ ਲੇਖਕ ਦੀ ਦੁਨੀਆ ਨੂੰ ਹਾਸ-ਰਸ, ਕਲਪਨਾ ਅਤੇ ਰਹੱਸ ਦੇ ਸਹਾਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੇਖਦਿਆਂ ਦਰਸ਼ਕ ਲਗਾਤਾਰ ਇਸ ਸਵਾਲ ਨਾਲ ਜੁੜੇ ਰਹੇ ਕਿ ਮੰਚ ’ਤੇ ਵਾਪਰ ਰਹੀਆਂ ਘਟਨਾਵਾਂ ਹਕੀਕਤ ਹਨ ਜਾਂ ਲੇਖਕ ਦੀ ਕਲਪਨਾ ਦਾ ਵਿਸਥਾਰ।ਇਸ ਤੋਂ ਪਹਿਲਾਂ ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਡੀ.ਸੀ ਰਾਜੇਸ਼ ਧੀਮਾਨ, ਐਮ.ਡੀ. ਅਨੀਸ਼ ਗੁਪਤਾ, ਚੇਅਰਮੈਨ ਸੁਰੇਸ਼ ਗੁਪਤਾ, ਮਿੱਤਲ ਗਰੁੱਪ ਦੇ ਐਮ.ਡੀ ਰਜਿੰਦਰ ਮਿੱਤਲ ਅਤੇ ਮੌੜ ਦੇ ਐਸ.ਡੀ . ਐਮ. ਗੁਰਜਿੰਦਰ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਲਗਾਤਾਰ 15 ਸਾਲਾਂ ਤੋਂ ਹੋ ਰਹੇ ਇਸ ਸਮਾਗਮ ਲਈ ਨਾਟਿਅਮ ਦੀ ਟੀਮ ਨੂੰ ਵਧਾਈ ਦਿੱਤੀ। ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਸਮਾਗਮ ਨੂੰ ਮਿਲ ਰਹੇ ਬੇਮਿਸਾਲ ਸਹਿਯੋਗ ਅਤੇ ਪਿਆਰ ਲਈ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਟਿਅਮ ਦੇ ਸਰਪ੍ਰਸਤ ਸੁਦਰਸ਼ਨ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਡਾਇਰੈਕਟਰ ਸ਼ੁਭਮ ਗੋਇਲ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੀ. ਬੀ. ਐੱਸ. ਈ. ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਬਠਿੰਡਾ ’ਚ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਬੱਚਿਆਂ ਤੋਂ ਬਜ਼ੁਰਗਾਂ ਤੱਕ ਈਕੋ ਕਲੱਬ ਦਾ ਜਲਵਾ, ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।