02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

7ਵੀਂ ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੁਸਾਇਟੀਜ਼ ਕਾਂਗਰਸ ‘ਚ ਡਾ. ਆਰ.ਕੇ. ਬੱਤਰਾ ਨੇ ਭਾਰਤ ਦੀ ਕੀਤੀ ਨੁਮਾਇੰਦਗੀ

ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਲੇਸ਼ੀਆ ਦੇ ਕੁਆਲਾਲੰਪੁਰ ਕਨਵੈੱਨਸ਼ਨ ਸੈਂਟਰ ਵਿਖੇ ਹੋਈ 7ਵੀਂ ‘ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੋਸਾਇਟੀਜ਼ ਕਾਂਗਰਸ-2026’ ਵਿਚ ਪਾਰਕ ਹਸਪਤਾਲ ਬਠਿੰਡਾ ਦੇ ਐਸੋਸੀਏਟ ਡਾਇਰੈਕਟਰ-ਸਰਜਰੀ ਡਾ. ਆਰ.

ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੁਸਾਇਟੀਜ਼ ਕਾਂਗਰਸ ਵਿਚ ਹਿੱਸਾ ਲੈਣ ਸਮੇਂ ਡਾ. ਬੱਤਰਾ। ਅਜੀਤ ਤਸਵੀਰ 02-10-2026
ਬਠਿੰਡਾ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਲੇਸ਼ੀਆ ਦੇ ਕੁਆਲਾਲੰਪੁਰ ਕਨਵੈੱਨਸ਼ਨ ਸੈਂਟਰ ਵਿਖੇ ਹੋਈ 7ਵੀਂ ‘ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੋਸਾਇਟੀਜ਼ ਕਾਂਗਰਸ-2026’ ਵਿਚ ਪਾਰਕ ਹਸਪਤਾਲ ਬਠਿੰਡਾ ਦੇ ਐਸੋਸੀਏਟ ਡਾਇਰੈਕਟਰ-ਸਰਜਰੀ ਡਾ. ਆਰ.ਕੇ. ਬੱਤਰਾ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ‘ਵੂਡ ਓਲੰਪਿਕਸ’ ਵਜੋਂ ਦਰਸਾਏ ਗਏ ਇਸ ਕੌਮਾਂਤਰੀ ਮੈਡੀਕਲ ਸੰਮੇਲਨ ਵਿਚ 100 ਤੋਂ ਵੱਧ ਦੇਸ਼ਾਂ ਦੇ 5,000 ਦੇ ਲਗਭਗ ਡਾਕਟਰਾਂ, ਖੋਜਕਰਤਾਵਾਂ ਅਤੇ ਨੀਤੀ-ਨਿਰਮਾਤਾਵਾਂ ਨੇ ਸ਼ਿਰਕਤ ਕੀਤੀ। ਸੰਮੇਲਨ ਦੌਰਾਨ ਜ਼ਖ਼ਮਾਂ ਦੀ ਆਧੁਨਿਕ ਦੇਖਭਾਲ, ਇਲਾਜ ਦੀਆਂ ਨਵੀਆਂ ਤਕਨੀਕਾਂ ਅਤੇ ਇਸ ਖੇਤਰ ਨੂੰ ਮੈਡੀਕਲ ਸਪੈਸ਼ਲਿਟੀ ਵਜੋਂ ਮਾਨਤਾ ਦੇਣ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਕਾਂਗਰਸ ਵਰਲਡ ਯੂਨੀਅਨ ਆਫ਼ ਵੂਡ ਹੀਲਿੰਗ ਸੋਸਾਇਟੀਜ਼ ਦੀ 25ਵੀਂ ਸਿਲਵਰ ਜੁਬਲੀ ਦੇ ਮੌਕੇ ‘ਤੇ ਕਰਵਾਈ ਗਈ। ਇਸ ਵਾਰ ਕਾਂਗਰਸ ਦਾ ਮੁੱਖ ਵਿਸ਼ਾ ‘ਗਲੋਬਲ ਪੈਰਾਡਾਈਮ ਸ਼ਿਫ਼ਟ: ਵੂਡ ਕੇਅਰ ਸਪੈਸ਼ਲਿਟੀ ਐਂਡ ਰਿਕੋਗਨਿਸ਼ਨ’ (ਵੈਸ਼ਵਿਕ ਪੈਰਾਡਾਈਮ ਬਦਲਾਅ: ਜ਼ਖ਼ਮ ਦੇਖਭਾਲ ਮਾਹਰਤਾ ਅਤੇ ਮਾਨਤਾ) ਵਿਸ਼ੇ ਦੇ ਤਹਿਤ ਇਕ ਅਧਿਕਾਰਤ ਮੈਡੀਕਲ ਸਪੈਸ਼ਲਿਟੀ ਵਜੋਂ ਜ਼ਖ਼ਮ ਦੀ ਦੇਖਭਾਲ ਦੀ ਗਲੋਬਲ ਰਸਮੀ ਮਾਨਤਾ ਨੂੰ ਗਤੀ ਦੇਣ ‘ਤੇ ਕੇਂਦਰਿਤ ਸੀ। ਭਾਰਤ ਦੀ ਨੁਮਾਇੰਦਗੀ ਕਰਦਿਆਂ ਡਾ. ਬੱਤਰਾ ਦੀ ਸ਼ਮੂਲੀਅਤ ਨੂੰ ਬਠਿੰਡਾ ਦੇ ਮੈਡੀਕਲ ਖੇਤਰ ਲਈ ਮਹੱਤਵਪੂਰਨ ਉਪਲੱਬਧੀ ਵਜੋਂ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਵਰ੍ਹੇਗੰਢ ਸਮਾਗਮ ’ਚ ਵੱਡੀ ਗਿਣਤੀ ਨੌਜਵਾਨਾਂ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਰਾਮਪੁਰਾ ਫੂਲ ਦਾ ਬੰਦ ਪਿਆ ਬਲੱਡ ਬੈਂਕ ਦੁਬਾਰਾ ਸ਼ੁਰੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।