ਗਾਮਾਗੋਰੀ (ਜਪਾਨ), 1 ਅਕਤੂਬਰ (ਯੂ. ਐਨ.ਆਈ.)-ਭਾਰਤੀ ਜੋੜੀ ਮਨੂ ਫਰਾਂਸਿਸ ਅਤੇ ਪ੍ਰਿੰਸ ਕੁਰਿਸਿੰਕਲ ਨੋਬਲ ਨੇ ਏਸ਼ਿਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਵਿਚ ਪੁਰਸ਼ਾਂ ਦੇ ਸਕਿਫ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ਹਰਸ਼ਿਤਾ ਤੋਮਰ ਅਤੇ ਸ਼ੀਤਲ ਵਰਮਾ ਨੇ ਮਹਿਲਾ ਸਕਿਫ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ’ਚ ਪਾਇਆ।ਏਰਨਾਕੁਲਮ ਦੇ ਰਹਿਣ ਵਾਲੇ ਅਤੇ ਆਪਸ ਵਿਚ ਚਚੇਰੇ ਭਰਾ ਲੱਗਦੇ 31 ਸਾਲਾ ਫਰਾਂਸਿਸ ਅਤੇ 30 ਸਾਲਾ ਨੋਬਲ ਨੇ 9 ਦੌੜਾਂ ਤੋਂ ਬਾਅਦ ਕੁੱਲ 23 ਅੰਕ ਹਾਸਲ ਕੀਤੇ। ਉਹ ਚੀਨ ਤੋਂ ਪਿੱਛੇ ਰਹੇ, ਜਿਸ ਨੇ ਮੁਕਾਬਲੇ ਵਿਚ ਕੁੱਲ 16 ਅੰਕ ਪ੍ਰਾਪਤ ਕੀਤੇ। ਇਸ ਮੁਕਾਬਲੇ ਵਿਚ ਸਭ ਤੋਂ ਘੱਟ ਕੁੱਲ ਸਕੋਰ ਵਾਲੀ ਟੀਮ ਜੇਤੂ ਬਣਦੀ ਹੈ। ‘ਸਕਿਫ’ ਛੋਟੀਆਂ ਅਤੇ ਹਲਕੀਆਂ ਕਿਸ਼ਤੀਆਂ ਹੁੰਦੀਆਂ ਹਨ।
ਤਾਜ਼ਾ ਖ਼ਬਰਾਂ
Free
ਸੇਲਿੰਗ : ਪੁਰਸ਼ ਤੇ ਮਹਿਲਾ ਟੀਮਾਂ ਨੂੰ ਚਾਂਦੀ ਤੇ ਕਾਂਸੀ ਦੇ ਤਗਮੇ
ਗਾਮਾਗੋਰੀ (ਜਪਾਨ), 1 ਅਕਤੂਬਰ (ਯੂ. ਐਨ.ਆਈ.)-ਭਾਰਤੀ ਜੋੜੀ ਮਨੂ ਫਰਾਂਸਿਸ ਅਤੇ ਪ੍ਰਿੰਸ ਕੁਰਿਸਿੰਕਲ ਨੋਬਲ ਨੇ ਏਸ਼ਿਆਈ ਖੇਡਾਂ ਦੇ ਸੇਲਿੰਗ ਮੁਕਾਬਲੇ ਵਿਚ ਪੁਰਸ਼ਾਂ ਦੇ ਸਕਿਫ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ....
ਅਜੀਤ ਡੈਸਕ
02-10-2026