03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਮਾਖਾ ਚਹਿਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਜੋਗਾ, 2 ਅਕਤੂਬਰ (ਘੜੈਲੀ)- ਡੀ. ਸੀ.

ਅਜੀਤ ਡੈਸਕ 03-10-2026
ਜੋਗਾ, 2 ਅਕਤੂਬਰ (ਘੜੈਲੀ)- ਡੀ.ਸੀ.ਯੂ. ਮਾਨਸਾ ਵਲੋਂ ਪਨਕੋਫੈੱਡ ਦੇ ਸਹਿਯੋਗ ਨਾਲ ਮਾਖਾ ਚਹਿਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸਭਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਚਾਨਣਾ ਪਾਉਂਦਿਆਂ ਕਿਸਾਨਾਂ ਨੂੰ ਸਹਿਕਾਰਤਾ ਨਾਲ ਜੁੜਨ ਦੀ ਅਪੀਲ ਕੀਤੀ। ਪਨਕੋਫੈਡ ਦੇ ਏ.ਈ.ਓ. ਗੁਰਪ੍ਰਕਾਸ਼ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਫਕੋ ਜ਼ਿਲ੍ਹਾ ਪ੍ਰਤੀਨਿਧੀ ਹਿਤੇਸ਼ ਗੁਪਤਾ ਨੇ ਕਿਹਾ ਕਿ ਇਫਕੋ ਖਾਦ ਦੀ ਦੁਨੀਆ ’ਚ ਸਭ ਤੋਂ ਵੱਡੀ ਸੰਸਥਾ ਹੈ ਜੋ ਪੂਰਨ ਤੌਰ ’ਤੇ ਸਹਿਕਾਰੀ ਹੈ। ਉਨ੍ਹਾਂ ਫ਼ਸਲਾਂ ਲਈ ਲੋੜੀਂਦੇ ਤੱਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਨੇਜਰ ਗੁਰਮੀਤ ਸਿੰਘ ਗਾਗੋਵਾਲ, ਜੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਚੌਥੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦੀ ਕਥਾ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਨਕਦੀ ਚੋਰੀ ਕਰਨ ਵਾਲੇ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।