14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ’ਚ ਰਾਵਣ-ਨੰਦੀਗਣ ਸੰਵਾਦ ਬਣਿਆ ਖਿੱਚ ਦਾ ਕੇਂਦਰ

ਰਾਮਪੁਰਾ ਫੂਲ, 13 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲਾ ਦਾ ਮੰਚਨ ਸਥਾਨਕ ਗੀਤਾ ਭਵਨ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਭਾਜਪਾ ਆਗੂ ਡਾ.

ਅਜੀਤ ਡੈਸਕ 14-10-2026
ਰਾਮਪੁਰਾ ਫੂਲ, 13 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ’ਤੇ ਆਧਾਰਿਤ ਰਾਮਲੀਲਾ ਦਾ ਮੰਚਨ ਸਥਾਨਕ ਗੀਤਾ ਭਵਨ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਭਾਜਪਾ ਆਗੂ ਡਾ. ਅਮਰਜੀਤ ਸ਼ਰਮਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਨ ਗਰਗ ਅਤੇ ਸੰਘ ਆਗੂ ਸੰਜੀਵ ਗਰਗ ਤੋਂ ਇਲਾਵਾ ਗੀਤਾ ਭਵਨ ਕਮੇਟੀ ਦੇ ਨੁਮਾਇੰਦੇ ਸਮੇਤ ਪ੍ਰਧਾਨ ਦੇਸ ਰਾਜ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰਾਮਲੀਲਾ ਦੇ ਪਹਿਲੇ ਦਿਨ ਨਾਰਦ ਮੋਹ, ਨਾਰਦ-ਵਿਸ਼ਨੂੰ ਵਾਰਤਾਲਾਪ, ਰਾਜਾ ਸ਼ੀਲਨਿਧੀ ਦਰਬਾਰ, ਨਾਰਦ ਵਲੋਂ ਭਗਵਾਨ ਵਿਸ਼ਨੂੰ ਨੂੰ ਸਰਾਪ ਦੇਣ ਅਤੇ ਰਾਵਣ-ਨੰਦੀਗਣ ਸੰਵਾਦ ਸਮੇਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਇਨ੍ਹਾਂ ਵਿਚੋਂ ਰਾਵਣ-ਨੰਦੀਗਣ ਸੰਵਾਦ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਪਾਤਰਾਂ ਨੂੰ ਜੀਵੰਤ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਰਾਮਲੀਲਾ ਦੇ ਮੰਚਨ ਦੌਰਾਨ ਨਾਰਦ ਦੀ ਭੂਮਿਕਾ ਵਿੱਕੀ, ਇੰਦਰ ਦੀ ਭੂਮਿਕਾ ਰਵੀ ਕਾਂਸਲ, ਮੰਤਰੀ ਦੀ ਭੂਮਿਕਾ ਸੇਮੀ ਮਹਿਰਾ ਤੇ ਕ੍ਰਿਸ਼ਨ ਗੋਇਲ, ਕਾਮਦੇਵ ਦੀ ਭੂਮਿਕਾ ਬਬਲੀ, ਨਰਤਕੀ ਦੀ ਭੂਮਿਕਾ ਰੀਤੂ, ਸ਼ੰਕਰ ਦੀ ਭੂਮਿਕਾ ਰਜਨੀਸ਼ ਕਰਕਰਾ, ਵਿਸ਼ਨੂੰ ਦੀ ਭੂਮਿਕਾ ਪ੍ਰਮੋਦ ਵਰਮਾ, ਲਕਸ਼ਮੀ ਦੀ ਭੂਮਿਕਾ ਰੀਤੂ ਅਤੇ ਗਣਾਂ ਦੀ ਭੂਮਿਕਾ ਆਰੀਅਨ ਸ਼ਰਮਾ ਤੇ ਰਾਜੇਸ਼ ਬੱਲੀ ਨੇ ਨਿਭਾਈ। ਇਸੇ ਤਰ੍ਹਾਂ ਨੰਦੀਗਣ ਦੀ ਭੂਮਿਕਾ ਰਾਜਵਿੰਦਰ ਕਲਸੀ ਅਤੇ ਰਾਵਣ ਦੀ ਭੂਮਿਕਾ ਸੁਨੀਲ ਦਹੀਆ ਨੇ ਬਾਖ਼ੂਬੀ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਧੀਰ ਤੇ ਵਿਨੋਦ ਵਰਮਾ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਪਰਵਿੰਦਰ ਝੋਟੇ ਦੇ ਕਤਲ ਦੀ ਭਾਜਪਾ ਵਲੋਂ ਨਿਖੇਧੀ ਅਗਲੀ ਖ਼ਬਰ ਭਾਜਪਾ ਹੁਣ ਕੇਵਲ ਸ਼ਹਿਰਾਂ ਦੀ ਨਹੀਂ, ਬਲਕਿ ਪਿੰਡਾਂ ਦੀ ਪਾਰਟੀ ਬਣ ਗਈ ਹੈ - ਦਿਆਲ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।