16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਇਨਸਾਫ਼ ਲਈ ਜੱਸੀ ਬਾਗ਼ਵਾਲੀ ਟੋਲ ਪਲਾਜ਼ਾ ਕੀਤਾ ਬੰਦ ਬਠਿੰਡਾ - ਡੱਬਵਾਲੀ ਰੋਡ ਕੀਤਾ ਜਾਮ

ਸੰਗਤ ਮੰਡੀ, 15 ਅਕਤੂਬਰ (ਅੰਮ੍ਰਿਤ ਸ਼ਰਮਾ)- ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿਰੋਧ ਵਿਚ ਪੰਜਾਬ ਬੰਦ ਦੌਰਾਨ (ਵਾਰਿਸ ਪੰਜਾਬ ਦੇ) ਅਤੇ ਕਿਸਾਨ ਜਥੇਬੰਦੀਆਂ ਵਲੋਂ ਬਠਿੰਡਾ ਡੱਬਵਾਲੀ ਰੋਡ ‘ਤੇ ਜੱਸੀ ਬਾਗ਼ਵਾਲੀ ਟੋਲ ਪਲਾਜ਼ਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਦੇ 14 ਅਕਤੂਬਰ ਤੋਂ ਪੁਲਿਸ ਹਿਰਾਸਤ ‘ਚ ਹੋਣ ਕਾਰਨ ਉਨ੍ਹਾਂ ਦੀ ਥਾਂ ਤੇ ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ ਨੇ ਮੋਰਚੇ ਦੀ ਅਗਵਾਈ ਕੀਤੀ।

ਟੋਲ ਪਲਾਜ਼ਾ ‘ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ। ਤਸਵੀਰ: ਅੰਮ੍ਰਿਤਪਾਲ ਸ਼ਰਮਾ 16-10-2026
ਸੰਗਤ ਮੰਡੀ, 15 ਅਕਤੂਬਰ (ਅੰਮ੍ਰਿਤ ਸ਼ਰਮਾ)- ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿਰੋਧ ਵਿਚ ਪੰਜਾਬ ਬੰਦ ਦੌਰਾਨ (ਵਾਰਿਸ ਪੰਜਾਬ ਦੇ) ਅਤੇ ਕਿਸਾਨ ਜਥੇਬੰਦੀਆਂ ਵਲੋਂ ਬਠਿੰਡਾ ਡੱਬਵਾਲੀ ਰੋਡ ‘ਤੇ ਜੱਸੀ ਬਾਗ਼ਵਾਲੀ ਟੋਲ ਪਲਾਜ਼ਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਦੇ 14 ਅਕਤੂਬਰ ਤੋਂ ਪੁਲਿਸ ਹਿਰਾਸਤ ‘ਚ ਹੋਣ ਕਾਰਨ ਉਨ੍ਹਾਂ ਦੀ ਥਾਂ ਤੇ ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ ਨੇ ਮੋਰਚੇ ਦੀ ਅਗਵਾਈ ਕੀਤੀ। ਮੌਜੂਦ ਆਗੂਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਲੜਾਈ ਲੜਦਾ ਸ਼ਹੀਦ ਹੋ ਗਿਆ, ਜਿਸ ਦਾ ਕਤਲ ਪੂਰੇ ਪੰਜਾਬੀਆਂ ਲਈ ਘਾਟਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਤਲਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਪਰਿਵਾਰ ਨੂੰ ਇਨਸਾਫ਼ ਅਤੇ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ, ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਤੇ ਨਕੇਲ ਕੱਸੀ ਜਾਵੇ। ਟੋਲ ਪਲਾਜ਼ਾ ਬੰਦ ਹੋਣ ਕਾਰਨ ਬਠਿੰਡਾ-ਡੱਬਵਾਲੀ ਰੋਡ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਪਰ ਕਿਸਾਨ ਆਗੂਆਂ ਵਲੋਂ ਐਮਰਜੈਂਸੀ ਵਾਹਨਾਂ ਨੂੰ ਬਿਨਾਂ ਰੋਕ-ਟੋਕ ਲੰਘਣ ਦਿੱਤਾ ਗਿਆ। ਇਸ ਮੌਕੇ ਯੂਥ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੱਸੀ, ਅਵਤਾਰ ਸਿੰਘ, ਮੇਜਰ ਸਿੰਘ ਬਲਾਕ ਪ੍ਰਧਾਨ, ਭੁਪਿੰਦਰ ਬਾਂਡੀ, ਕੁਲਦੀਪ ਸਿੰਘ ਘੁੱਦਾ, ਗੁਰਜਿੰਦਰ ਸਿੰਘ ਝੁੰਬਾ, ਰਾਜਵੰਤ ਸਿੰਘ ਬਲਾਕ ਪ੍ਰਧਾਨ, ਇਕਬਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਆਗੂ, ਬਲਜੀਤ ਗੁਰਥੜੀ, ਕੇਵਲ ਸਿੰਘ ਜੰਗੀਰਾਣਾ, ਜਗਦੇਵ ਸਿੰਘ ਮਹਿਤਾ, ਵਾਰਿਸ ਪੰਜਾਬ ਤੋਂ ਮਨਵੀਰ ਕੌਰ ਤਿਓਣਾ, ਅਮਰਜੀਤ ਕੌਰ ਚੁੱਘੇ ਕਲਾਂ, ਕਾਲਾ ਜੈ ਸਿੰਘ, ਅਮਨਦੀਪ ਸੰਗਤ, ਸੰਦੀਪ ਸਿੰਘ ਬਾਂਡੀ, ਖੁਸੀ ਮੁਹਾਲਾ, ਲਖਦੀਪ ਸਿੰਘ ਸਰਦਾਰਗੜ੍ਹ, ਬਲਜੀਤ ਸਿੰਘ ਗੁਰਥੜੀ ਕੇਵਲ ਸਿੰਘ ਜੰਗੀਰਾਣਾ ਇਕਬਾਲ ਸਿੰਘ ਮਲ ਵਾਲਾ ਜਗਦੇਵ ਸਿੰਘ ਮਹਿਤਾ ਨਿਰਮਲ ਸਿੰਘ ਮਹਿਤਾ ਸੰਤੋਖ ਸਿੰਘ ਗੁਰਥੜੀ ਬਾਬਾ ਸਿੰਘ ਗੁਰਥੜੀ ਗੁਰਦੀਪ ਸਿੰਘ ਬਾਜਕ ਬੱਬੂ ਚਕ ਰਣਜੀਤ ਸਿੰਘ ਬੰਬੀਹਾ ਜਗਜੀਤ ਸਿੰਘ ਖ਼ਾਲਸਾ ਅਮਰਜੀਤ ਸਿੰਘ ਖ਼ਾਲਸਾ ਜਸਵੰਤ ਸਿੰਘ ਖ਼ਾਲਸਾ ਮਨਪ੍ਰੀਤ ਸਿੰਘ ਖ਼ਾਲਸਾ ਲਾਭ ਸਿੰਘ ਭੁੱਖਿਆਂ ਵਾਲੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ’ਤੇ ਸੰਗਤ ਮੰਡੀ ਰਹੀ ਮੁਕੰਮਲ ਬੰਦ ਦਵਾਈਆਂ ਦੀਆਂ ਦੁਕਾਨਾਂ ਸਮੇਤ ਬਾਜ਼ਾਰ ਪੂਰਾ ਦਿਨ ਰਿਹਾ ਬੰਦ ਅਗਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਤਹਿਤ ਇਤਿਹਾਸਕ ਨਗਰ ਤਲਵੰਡੀ ਸਾਬੋ ਰਿਹਾ ਮੁਕੰਮਲ ਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਵੱਖ-ਵੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।