17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੁਖਦੇਵ ਸਿੰਘ ਫਰਵਾਹੀ ਭਾਜਪਾ ਦੇ ਸੂਬਾਈ ਕਾਰਜਕਾਰੀ ਮੈਂਬਰ ਨਿਯੁਕਤ

ਭੀਖੀ, 16 ਅਕਤੂਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬਾ ਕਾਰਜਕਾਰੀ ਦਾ ਵਿਸਥਾਰ ਕਰਦੇ ਹੋਏ ਸੁਖਦੇਵ ਸਿੰਘ ਫਰਵਾਹੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ। ਸ: ਫਰਵਾਹੀ ਦੋ ਵਾਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਹਿ ਚੁੱਕੇ ਹਨ ।

ਸੁਖਦੇਵ ਸਿੰਘ ਫਰਵਾਹੀ, ਗੁਰਤੇਜ ਸਿੰਘ ਚਹਿਲ 17-10-2026
ਭੀਖੀ, 16 ਅਕਤੂਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬਾ ਕਾਰਜਕਾਰੀ ਦਾ ਵਿਸਥਾਰ ਕਰਦੇ ਹੋਏ ਸੁਖਦੇਵ ਸਿੰਘ ਫਰਵਾਹੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ। ਸ: ਫਰਵਾਹੀ ਦੋ ਵਾਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਹਿ ਚੁੱਕੇ ਹਨ । ਇਸ ਤੋਂ ਇਲਾਵਾ ਉਹ ਸੂਬਾ ਕਾਰਜਕਾਰੀ ਮੈਂਬਰ ਵੀ ਰਹੇ ਹਨ। ਸੁਖਦੇਵ ਸਿੰਘ ਫਰਵਾਹੀ ਨੂੰ ਮੁੜ ਕਾਰਜਕਾਰਨੀ ਵਿਚ ਸ਼ਾਮਿਲ ਕਰਨ ਨਾਲ ਜ਼ਿਲ੍ਹਾ ਮਾਨਸਾ ’ਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹੇ ’ਚ ਪਾਰਟੀ ਦਾ ਆਧਾਰ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਵਿਧਾਨ ਸਭਾ ਹਲਕਾ ਮਾਨਸਾ ’ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ। ਦੂਸਰੇ ਪਾਸੇ ਪਿੰਡ ਸਮਾਓਂ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ ਚਹਿਲ ਨੂੰ ਭਾਜਪਾ ਕਿਸਾਨ ਮੋਰਚਾ ਦਾ ਸੂਬਾਈ ਕਾਰਜਕਾਰੀ ਮੈਂਬਰ ਨਿਯੁਕਤ ਕਰ ਕੇ ਉਨ੍ਹਾਂ ਨੂੰ ਜ਼ਿਲ੍ਹਾ ਬਠਿੰਡਾ ਦਾ ਪ੍ਰਭਾਰੀ ਥਾਪਿਆ ਗਿਆ ਹੈ। ਗੁਰਤੇਜ ਸਿੰਘ ਚਹਿਲ ਪਹਿਲਾਂ ਵੀ ਭਾਜਪਾ ਮੰਡਲ ਹਮੀਰਗੜ੍ਹ ਢੈਪਈ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪ੍ਰਤੀਬੱਧਤਾ ਨਾਲ ਕੰਮ ਕਰਨਗੇ। ਭਾਜਪਾ ਆਗੂ ਰਜਿੰਦਰ ਰਾਜੀ, ਰੋਬਿਨ ਜਿੰਦਲ, ਵਿਵੇਕ ਜੈਨ, ਵਰਿੰਦਰ ਕੁਮਾਰ ਜਿੰਦਲ, ਚਿੰਕੂ ਸਿੰਗਲਾ, ਨਛੱਤਰ ਸਿੰਘ ਭੀਖੀ, ਜਾਗਰ ਸਿੰਘ ਕਲੇਰ, ਕੌਂਸਲਰ ਸੁਰੇਸ਼ ਬਿੰਦਲ, ਰੋਹਤਾਸ਼ ਕੁਮਾਰ ਵਿੱਕੀ, ਸੁਖਦੇਵ ਸਿੰਘ ਭੀਖੀ, ਰਿੰਕੂ ਗੋਇਲ, ਪ੍ਰਦੀਪ ਕੁਮਾਰ ਦੀਪੂ ਆਦਿ ਨੇ ਉਕਤ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।
ਪਿਛਲੀ ਖ਼ਬਰ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ ਅਗਲੀ ਖ਼ਬਰ ਆਲ ਇਜ਼ ਵੰਨ ਫਾਊਂਡੇਸ਼ਨ ਕੈਨੇਡਾ ਮੁਫ਼ਤ ਵੰਡ ਰਹੀ ਹੈ ਗੁਰਬਾਣੀ ਦੇ ਸਟੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।