23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਹਰਿਗੋਬਿੰਦ ਪਬਲਿਕ ਸਕੂਲ ਕਾਂਗੜ ਵਲੋਂ ਲਗਾਇਆ ਦੋ ਰੋਜ਼ਾ ਧਾਰਮਿਕ ਟੂਰ

ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)- ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਵਲੋਂ ਦੋ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ ਹੈ । ਜਿਸ ਨੂੰ ਸਕੂਲ ਦੇ ਚੇਅਰਮੈਨ ਭੂਮੀ ਪਾਲ ਕਾਂਗੜ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

ਟੂਰ ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਤੇ ਸਟਾਫ਼ ਮੈਬਰਾਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਵਿਦਿਆਰਥੀ । ਤਸਵੀਰ: ਵਰਿੰਦਰ ਲੱਕੀ 23-10-2026
ਭਾਈਰੂਪਾ, 22 ਅਕਤੂਬਰ (ਵਰਿੰਦਰ ਲੱਕੀ)- ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਵਲੋਂ ਦੋ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ ਹੈ । ਜਿਸ ਨੂੰ ਸਕੂਲ ਦੇ ਚੇਅਰਮੈਨ ਭੂਮੀ ਪਾਲ ਕਾਂਗੜ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਦੱਸਿਆ ਕਿ ਪਹਿਲੇ ਦਿਨ ਵਿਦਿਆਰਥੀਆਂ ਨੇ ਭਾਈ ਗੁਰਪ੍ਰੀਤ ਸਿੰਘ ਵਲੋਂ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਬਣਾਏ ਗਏ ਸੁਪਨਿਆਂ ਦੇ ਘਰ ਨੂੰ ਦੇਖਿਆ, ਜਿੱਥੇ ਨਰਕ ਦੀ ਜ਼ਿੰਦਗੀ ਜਿਉਂਦੇ ਇਨਸਾਨਾਂ ਨੂੰ ਮਨੁੱਖ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਬੱਚਿਆਂ ਨੂੰ ਪ੍ਰਬੰਧਕ ਕਮੇਟੀ ਸੰਸਥਾ ਬਾਰੇ ਜਾਣੂ ਕਰਵਾਇਆ ਗਿਆ । ਬੱਚੇ ਅਤੇ ਅਧਿਆਪਕ ਇਸ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ । ਇਸ ਤੋਂ ਬਾਅਦ ਢੱਕੀ ਸਾਹਿਬ ਜਿਸ ’ਚ ਬੱਚਿਆਂ ਨੇ ਪੁਰਾਤਨ ਸਮੇਂ ਨਾਲ ਜੁੜੀਆਂ ਚੀਜ਼ਾਂ ਅਤੇ ਬਹੁਤ ਸਾਰੇ ਪਸ਼ੂ, ਪੰਛੀਆਂ ਅਤੇ ਜਾਨਵਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਇਸ ਤੋਂ ਬਾਅਦ ਗੁਰਦੁਆਰਾ ਰਾੜਾ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ , ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ, ਨੈਨਾ ਦੇਵੀ ਮੰਦਰ, ਪਰਿਵਾਰ ਵਿਛੋੜਾ, ਗੁਰਦੁਆਰਾ ਜੋਤੀ ਸਰੂਪ ਅਤੇ ਸਰਹਿੰਦ ਆਦਿ ਸਥਾਨਾਂ ਦੇ ਦਰਸ਼ਨ ਕੀਤੇ। ਧਾਰਮਿਕ ਸਥਾਨਾਂ ਦੀ ਇਤਿਹਾਸਕ ਮਹੱਤਤਾ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਟੂਰ ਦੌਰਾਨ ਸਮਾਜ ਸੇਵੀ ਮਨਜੀਤ ਕੁਮਾਰ ਕਾਂਗੜ, ਸੁਖਦੀਪ ਸਿੰਘ ਜਲਾਲ ਵਾਲੇ, ਰਾਜਿੰਦਰ ਸਿੰਘ ਅਤੇ ਰਵਿੰਦਰ ਕੁਮਾਰ ਕਪਿਲ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਧਾਰਮਿਕ ਅਧਿਆਪਿਕਾ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਸਵਰਨਜੀਤ ਕੌਰ, ਪਵਨਪ੍ਰੀਤ ਕੌਰ, ਜਸਵੀਰ ਕੌਰ, ਗਗਨਦੀਪ ਕੌਰ, ਇੰਦਰਜੀਤ ਸਿੰਘ, ਦਵਿੰਦਰ ਸ਼ਰਮਾ, ਪ੍ਰਸ਼ੋਤਮ ਦਾਸ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਦੇ ਦੂਜੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਗੜੇਮਾਰੀ ਪੀੜਤ ਕਿਸਾਨਾਂ ਲਈ ਕਾਂਗੜ ਨੇ ਦਿੱਤੀ 5 ਲੱਖ ਰੁਪਏ ਦੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।