-ਬਠਿੰਡਾ ਅਪਰਾਧਨਾਮਾ- ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀ 6000 ਨਸ਼ੀਲੇ ਕੈਪਸੂਲਾਂ, 4.39 ਗ੍ਰਾਮ ਹੈਰੋਇਨ ਤੇ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨਾਂ ਪਾਸੋਂ 6000 ਨਸ਼ੀਲੇ ਕੈਪਸੂਲ, 4. 39 ਗ੍ਰਾਮ ਹੈਰੋਇਨ ਤੇ 40 ਗੋਲੀਆਂ ਟਰਾਮਾਡੋਲ ਬਰਾਮਦ ਕਰ ਲਈਆਂ ਗਈਆਂ ਹਨ।
ਅਜੀਤ ਡੈਸਕ
27-10-2026