28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਆਸ਼ੀਰਵਾਦ ਚੈਰੀਟੇਬਲ ਸੁਸਾਇਟੀ ਨੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ

ਰਾਮਾਂ ਮੰਡੀ, 27 ਅਕਤੂਬਰ (ਤਰਸੇਮ ਸਿੰਗਲਾ)- ਆਸ਼ੀਰਵਾਦ ਚੈਰੀਟੇਬਲ ਸੋਸਾਇਟੀ (ਰਜਿ:) ਰਾਮਾਂ ਵਲੋਂ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ 20ਵੇਂ ਸਮੂਹਿਕ ਵਿਆਹ ਦਾ ਆਯੋਜਨ ਕਰਕੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਉਨ੍ਹਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕੀਤੇ ਗਏ। ਇਸ ਮੌਕੇ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਵਲੋਂ ਸਮੂਹਿਕ ਵਿਆਹ ਸਮਾਗਮ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਸ੍ਰੀ ਸਿੰਘ ਸਭਾ ਰਾਮਾਂ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਘੁਲਿਆਣੀ ਨੇ ਕਿਹਾ ਕਿ ਬਾਲ ਵਿਆਹ ਨੂੰ ਖ਼ਤਮ ਕਰਨ ਅਤੇ ਗਰੀਬ ਲੋੜਵੰਦ ਲੜਕੀਆਂ ਦੇ ਮਾਪਿਆਂ ਦੀ ਮਦਦ ਕਰਨ ਲਈ ਸਮੂਹਿਕ ਵਿਆਹ ਸਮਾਗਮ ਇੱਕ ਵਧੀਆ ਉਪਰਾਲਾ ਹੈ।

ਬਾਲ ਵਿਆਹ ਨੂੰ ਖ਼ਤਮ ਕਰਨ ਅਤੇ ਗਰੀਬ ਲੋੜਵੰਦ ਲੜਕੀਆਂ ਦੇ ਮਾਪਿਆਂ ਦੀ ਮਦਦ ਕਰਨ ਲਈ ਸਮੂਹਿਕ ਵਿਆਹ ਸਮਾਗਮ ਇਕ ਵਧੀਆ ਉਪਰਾਲਾ ਹੈ- ਮੱਕੜ, ਘੁਲਿਆਣੀ 28-10-2026
ਰਾਮਾਂ ਮੰਡੀ, 27 ਅਕਤੂਬਰ (ਤਰਸੇਮ ਸਿੰਗਲਾ)- ਆਸ਼ੀਰਵਾਦ ਚੈਰੀਟੇਬਲ ਸੋਸਾਇਟੀ (ਰਜਿ:) ਰਾਮਾਂ ਵਲੋਂ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ 20ਵੇਂ ਸਮੂਹਿਕ ਵਿਆਹ ਦਾ ਆਯੋਜਨ ਕਰਕੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਉਨ੍ਹਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕੀਤੇ ਗਏ। ਇਸ ਮੌਕੇ ਅਸ਼ੀਰਵਾਦ ਚੈਰੀਟੇਬਲ ਸੁਸਾਇਟੀ ਵਲੋਂ ਸਮੂਹਿਕ ਵਿਆਹ ਸਮਾਗਮ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਸ੍ਰੀ ਸਿੰਘ ਸਭਾ ਰਾਮਾਂ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਮੱਕੜ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਘੁਲਿਆਣੀ ਨੇ ਕਿਹਾ ਕਿ ਬਾਲ ਵਿਆਹ ਨੂੰ ਖ਼ਤਮ ਕਰਨ ਅਤੇ ਗਰੀਬ ਲੋੜਵੰਦ ਲੜਕੀਆਂ ਦੇ ਮਾਪਿਆਂ ਦੀ ਮਦਦ ਕਰਨ ਲਈ ਸਮੂਹਿਕ ਵਿਆਹ ਸਮਾਗਮ ਇੱਕ ਵਧੀਆ ਉਪਰਾਲਾ ਹੈ। ਕਿਉਂਕਿ ਕਿਸੇ ਵੀ ਗਰੀਬ ਅਤੇ ਲੋੜਵੰਦ ਪਰਿਵਾਰ ਲਈ ਲੜਕੀ ਦੇ ਵਿਆਹ ਦਾ ਖਰਚਾ ਇਕੱਲੇ ਚੁੱਕਣਾ ਆਸਾਨ ਨਹੀਂ ਹੈ। ਜਦੋਂਕਿ ਲੜਕੀਆਂ ਨੂੰ ਸੈਟਲ ਹੋਣ ਵਿਚ ਮਦਦ ਕਰਨ ਲਈ ਸਮੂਹਿਕ ਵਿਆਹ ਦੀ ਲੋੜ ਹੁੰਦੀ ਹੈ। ਇਹ ਵਿਆਹਾਂ ‘ਤੇ ਹੋਣ ਵਾਲੇ ਫ਼ਜ਼ੂਲ ਖ਼ਰਚ ਨੂੰ ਵੀ ਰੋਕਦਾ ਹੈ। ਸਮੂਹਿਕ ਵਿਆਹ ਯੋਜਨਾ ਦੇ ਤਹਿਤ ਧੀਆਂ ਨੂੰ ਸੰਸਥਾ ਦੁਆਰਾ ਦਾਜ ਦੇ ਰੂਪ ਵਿਚ ਘਰੇਲੂ ਸਮਾਨ ਵੀ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਜੋ ਉਹ ਇੱਕ ਖ਼ੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਸਕਣ। ਇਸ ਮੌਕੇ ਹਾਜ਼ਰ ਸੰਸਥਾ ਦੇ ਪ੍ਰਧਾਨ ਹਰਨੇਕ ਸਿੰਘ ਮੱਕੜ, ਹੋਰ ਅਹੁਦੇਦਾਰ ਅਤੇ ਮੈਂਬਰ ਅਜੀਤ ਸਿੰਘ ਬੱਬੂ, ਨਰਿੰਦਰ ਗੋਇਲ, ਅਰੁਣ ਕੁਮਾਰ ਕਾਦੀ ਚੱਠਾ, ਪ੍ਰਵੀਨ ਕੁਮਾਰ ਪੱਕਾ ਐਮਸੀ, ਗੋਲਡੀ ਮਹੇਸ਼ਵਰੀ, ਕੌਰ ਸਿੰਘ ਸਿੱਧੂ, ਪ੍ਰੇਮ ਕੁਮਾਰ ਨੰਬਰਦਾਰ ਕਮਾਲੂ, ਰੂਪ ਸਿੰਘ ਸਿੱਧੂ, ਐਡਵੋਕੇਟ ਸੰਜੀਵ ਗੁਪਤਾ, ਹੀਰਾ ਲਾਲ ਗੋਇਲ, ਡਾ.ਕੇ.ਕੇ.ਗੁਪਤਾ, ਭਰਤ ਬਾਂਸਲ, ਸੁਰਿੰਦਰ ਗਰਗ, ਵਿਕਰਮ ਸਿੰਗਲਾ, ਜਸਪਾਲ ਗਰਗ, ਐਡਵੋਕੇਟ ਸ਼ਾਮ ਲਾਲ ਬਾਂਸਲ ਬਠਿੰਡਾ, ਰਾਜੀਵ ਕੁਮਾਰ ਗੋਸ਼ਾ, ਸੰਗੀਤ ਕੁਮਾਰ ਗਰਗ, ਸੰਜੀਵ ਕੁਮਾਰ (ਗੋਲ੍ਹੀ), ਬਲਜੀਤ ਸਿੰਘ ਬਰਾੜ, ਦਰਸ਼ਨ ਸਿੰਘ ਬਰਾੜ, ਗਿਆਨ ਚੰਦ ਗੋਇਲ, ਸਤੀਸ਼ ਬਖਤੂ, ਮਹਿੰਦਰ ਸਿੰਘ, ਮਨੋਜ ਗੋਇਲ, ਅਸ਼ਵਨੀ ਗਰਗ, ਕੁਲਦੀਪ ਸਿੰਘ ਜੌੜਾ, ਤਰਸੇਮ ਗੋਇਲ, ਸੇਵਾ ਕਮਾਲੂ, ਜਸਪਾਲ ਸਿੰਘ ਡੰਗ, ਭੁਪਿੰਦਰ ਸਿੰਘ ਮੱਕੜ, ਯੋਗੇਸ਼ ਕੁਮਾਰ, ਸੰਕੇਤ ਥਾਪਰ, ਗੁਰਸੇਵਕ ਸਿੰਘ, ਸੁਨੀਲ ਬਾਂਸਲ ਨੇ ਨਵਜੋੜਿਆਂ ਨੂੰ ਆਸ਼ੀਰਵਾਦ ਦਿੱਤਾ।
ਪਿਛਲੀ ਖ਼ਬਰ ਸਰਵਹਿੱਤਕਾਰੀ ਅੰਡਰ-19 ਕਬੱਡੀ ਟੀਮ ਨੇ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਐਸ.ਐਸ.ਆਰ ਤਹਿਤ ਪੋਲਿੰਗ ਬੂਥਾਂ ’ਤੇ ਲਗਾਏ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।