30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੈਂਟਰ ਤੇ ਟਰਾਲੇ ਦੀ ਟੱਕਰ ਕਾਰਨ ਡਰਾਈਵਰ ਗੰਭੀਰ ਜ਼ਖਮੀ

ਬਠਿੰਡਾ , 29 ਅਕਤੂਬਰ ( ਅਵਤਾਰ ਸਿੰਘ ਕੈਂਥ )- ਬਠਿੰਡਾ ਬਰਨਾਲਾ ਰੋਡ ’ ਤੇ ਚੇਤਕ ਪਾਰਕ ਨੇੜੇ ਰਾਤ ਦੇ ਸਮੇਂ ਇਕ ਕੈਂਟਰ ਖ਼ਰਾਬ ਖੜ੍ਹੇ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ । ਟਰਾਲੇ ਵਾਲੇ ਨੇ ਕੋਈ ਕੰਮ ਕਰਨ ਵਾਲੇ ਸੰਕੇਤਕ ਲਾਈਟਾਂ ਨਹੀਂ ਜਗਾਈਆਂ ਸਨ , ਜਿਸ ਕਾਰਨ ਇਹ ਹਾਦਸਾ ਵਾਪਰਿਆ ।

ਅਜੀਤ ਡੈਸਕ 30-10-2026
ਬਠਿੰਡਾ , 29 ਅਕਤੂਬਰ ( ਅਵਤਾਰ ਸਿੰਘ ਕੈਂਥ )- ਬਠਿੰਡਾ ਬਰਨਾਲਾ ਰੋਡ ’ ਤੇ ਚੇਤਕ ਪਾਰਕ ਨੇੜੇ ਰਾਤ ਦੇ ਸਮੇਂ ਇਕ ਕੈਂਟਰ ਖ਼ਰਾਬ ਖੜ੍ਹੇ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ । ਟਰਾਲੇ ਵਾਲੇ ਨੇ ਕੋਈ ਕੰਮ ਕਰਨ ਵਾਲੇ ਸੰਕੇਤਕ ਲਾਈਟਾਂ ਨਹੀਂ ਜਗਾਈਆਂ ਸਨ , ਜਿਸ ਕਾਰਨ ਇਹ ਹਾਦਸਾ ਵਾਪਰਿਆ । ਕੈਂਟਰ ਦਾ ਡਰਾਈਵਰ ਕੈਂਟਰ ਦੇ ਅੰਦਰ ਬੁਰੀ ਤਰ੍ਹਾਂ ਫਸ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ । ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਸੰਦੀਪ ਗਿੱਲ ਰਾਤ ਦੇ ਸਮੇਂ ਸਹਾਰਾ ਐਂਬੂਲੈਂਸ ਲੈ ਕੇ ਮੌਕੇ ’ ਤੇ ਪਹੁੰਚੇ । ਸੜਕ ਸੁਰੱਖਿਆ ਬਲ ਦੀ ਮਦਦ ਨਾਲ ਸਹਾਰਾ ਟੀਮ ਨੇ ਬਹੁਤ ਜੱਦੋ - ਜਹਿਦ ਤੋਂ ਬਾਅਦ ਕੈਂਟਰ ਦੇ ਡਰਾਈਵਰ ਨੂੰ ਬਾਹਰ ਕੱਢਿਆ । ਜ਼ਖ਼ਮੀ ਕੈਂਟਰ ਡਰਾਈਵਰ ਨੂੰ ਗੰਭੀਰ ਹਾਲਤ ਵਿਚ ਏਮਜ਼ ਹਸਪਤਾਲ ਪਹੁੰਚਾਇਆ । ਜ਼ਖਮੀ ਕੈਂਟਰ ਡਰਾਇਵਰ ਹਨੀ ਵਾਸੀ ਜਨਤਾ ਨਗਰ ਦਾ ਰਹਿਣ ਵਾਲਾ ਹੈ ।
ਪਿਛਲੀ ਖ਼ਬਰ ਕਰਵਾ ਚੌਥ ’ਤੇ ਮਾਵਾਂ-ਭੈਣਾਂ ਦੇ ਸਤਿਕਾਰ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੂਟਾ ਸਿੰਘ ਜਲਾਲ ਮਾਰਕਿਟ ਕਮੇਟੀ ਭਗਤਾ ਦੇ ਚੇਅਰਮੈਨ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।