30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਤਹਿਸੀਲਦਾਰ ਫੂਲ ਦੇ ਦਫ਼ਤਰ ਅੱਗੇ ਭਾਕਿਯੂ ਉਗਰਾਹਾਂ ਨੇ ਕੀਤਾ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ , 29 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ )- ਤਹਿਸੀਲ ਫੂਲ ਦੇ ਤਹਿਸੀਲਦਾਰ ਵਲੋਂ ਪਿੰਡ ਜਿਉਂਦ ਵਿਖੇ ਮੁਨਿਆਦੀ ਕਰਵਾ ਕੇ ਮੁਰੱਬਾਬੰਦੀ ਕਰਨ ਸੰਬੰਧੀ ਕਿਹਾ ਗਿਆ ਸੀ ਅਤੇ ਮੁਰੱਬਾਬੰਦੀ ਬਾਰੇ ਲੋਕਾਂ ਦੇ ਪੱਖ ਲੈਣ ਲਈ ਕਿਹਾ ਗਿਆ ਸੀ ਕਿ ਅੱਜ ਜਲੰਧਰ ਅਤੇ ਬਠਿੰਡਾ ਤੋਂ ਉਚ ਅਧਿਕਾਰੀ ਆਉਣਗੇ । ਇਸ ਲਈ ਪਿੰਡ ਦੇ ਲੋਕ 11 ਵਜੇ ਤੋਂ 4 ਵਜੇ ਤੱਕ ਕਚਹਿਰੀ ਵਿਚ ਤਹਿਸੀਲਦਾਰ ਦੇ ਦਫ਼ਤਰ ਅੱਗੇ ਬੈਠੇ ਰਹੇ , ਪਰ ਕਿਸੇ ਵੀ ਅਫ਼ਸਰ ਨੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ।

ਅਜੀਤ ਡੈਸਕ 30-10-2026
ਰਾਮਪੁਰਾ ਫੂਲ , 29 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ )- ਤਹਿਸੀਲ ਫੂਲ ਦੇ ਤਹਿਸੀਲਦਾਰ ਵਲੋਂ ਪਿੰਡ ਜਿਉਂਦ ਵਿਖੇ ਮੁਨਿਆਦੀ ਕਰਵਾ ਕੇ ਮੁਰੱਬਾਬੰਦੀ ਕਰਨ ਸੰਬੰਧੀ ਕਿਹਾ ਗਿਆ ਸੀ ਅਤੇ ਮੁਰੱਬਾਬੰਦੀ ਬਾਰੇ ਲੋਕਾਂ ਦੇ ਪੱਖ ਲੈਣ ਲਈ ਕਿਹਾ ਗਿਆ ਸੀ ਕਿ ਅੱਜ ਜਲੰਧਰ ਅਤੇ ਬਠਿੰਡਾ ਤੋਂ ਉਚ ਅਧਿਕਾਰੀ ਆਉਣਗੇ । ਇਸ ਲਈ ਪਿੰਡ ਦੇ ਲੋਕ 11 ਵਜੇ ਤੋਂ 4 ਵਜੇ ਤੱਕ ਕਚਹਿਰੀ ਵਿਚ ਤਹਿਸੀਲਦਾਰ ਦੇ ਦਫ਼ਤਰ ਅੱਗੇ ਬੈਠੇ ਰਹੇ , ਪਰ ਕਿਸੇ ਵੀ ਅਫ਼ਸਰ ਨੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ । ਕੋਈ ਵੀ ਉਚ ਅਧਿਕਾਰੀ ਨਹੀਂ ਆਇਆ ਤੇ ਲੋਕਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ । ਪਿੰਡ ਦੇ ਲੋਕਾਂ ਨੇ ਭਾਰੀ ਗਿਣਤੀ ਵਿਚ ਸਮੇਤ ਮਾਵਾਂ ਭੈਣਾਂ ਦੇ ਪਹੁੰਚ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਰੋਸ ਪ੍ਰਗਟ ਕੀਤਾ । ਬੁਲਾਰਿਆਂ ਨੇ ਦੱਸਿਆ ਕਿ ਪਹਿਲਾਂ ਸਾਡੀਆਂ ਜ਼ਮੀਨਾਂ ਦੇ ਮਾਲਕੀ ਹੱਕ ਸਾਨੂੰ ਦਿੱਤੇ ਜਾਣ । ਇਸ ਧਰਨੇ ਨੂੰ ਕਿਸਾਨ ਗੁਲਾਬ ਸਿੰਘ ਜਿਉਂਦ ਸੀਨੀਅਰ ਮੀਤ ਪ੍ਰਧਾਨ ਬਲਾਕ ਰਾਮਪੁਰਾ , ਔਰਤ ਆਗੂ ਕਰਮਜੀਤ ਕੌਰ , ਸੁਖਜੀਤ ਕੌਰ ਅਤੇ ਪਰਮਿੰਦਰ ਸਿੰਘ , ਜਸਬੀਰ ਸਿੰਘ , ਸ਼ਗਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ । ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਫ਼ਸਰਾਂ ਨੇ ਚੋਰਾਂ ਵਾਂਗ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ ਤੇ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਤਹਿਸੀਲਦਾਰ ਫੂਲ ਤੇ ਐਸ . ਡੀ . ਐਮ ਫੂਲ ਦੀ ਹੋਵੇਗੀ ।
ਪਿਛਲੀ ਖ਼ਬਰ ਟਰੈਕਟਰ ਟਰਾਲੀ ਨਾਲ ਟੱਕਰ ’ਚ ਮੋਟਰਸਾਈਕਲ ਸਵਾਰ ਜ਼ਖਮੀ ਅਗਲੀ ਖ਼ਬਰ ਕਰਵਾ ਚੌਥ ਦਾ ਵਰਤ ਆਸਥਾ ਦੇ ਨਾਲ ਆਧੁਨਿਕਤਾ ਦੇ ਰੰਗ ’ਚ ਰੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।