ਰਾਮਾਂ ਮੰਡੀ ਦੇ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਐਂਟਰੀ ਬਣੀ ਟ੍ਰੈਫਿਕ ਸਮੱਸਿਆ, ਪ੍ਰਸ਼ਾਸਨ ਤੋਂ ਸਾਰ ਲੈਣ ਦੀ ਮੰਗ
ਰਾਮਾਂ ਮੰਡੀ, 2 ਨਵੰਬਰ (ਤਰਸੇਮ ਸਿੰਗਲਾ)- ਰਾਮਾਂ ਮੰਡੀ ਦੇ ਮੁੱਖ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਬੇਰੋਕ-ਟੋਕ ਐਂਟਰੀ ਕਾਰਨ ਟ੍ਰੈਫਿਕ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਬਾਜ਼ਾਰ ਵਿਚ ਭਾਰੀ ਟਰੱਕਾਂ ਦੇ ਦਾਖ਼ਲ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਵਾਰ ਪੂਰਾ ਬਾਜ਼ਾਰ ਕਾਫੀ ਸਮੇਂ ਲਈ ਜਾਮ ਹੋ ਜਾਂਦਾ ਹੈ।
ਅਜੀਤ ਡੈਸਕ
03-11-2026