28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਏ. ਐਸ. ਸੀ. ਸੈਕ. ਸਕੂਲ ਦੀ ਟੀਮ ਨੇ ਜਿਲ੍ਹਾ ਪੱਧਰੀ ਮੁਕਾਬਲੇ ਵਿਚ ਅੰਡਰ-17 ਫ਼ੁੱਟਬਾਲ ਵਿਚ ਪਹਿਲਾ ਸਥਾਨ ਜਿੱਤਿਆ

ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ.

ਅਜੀਤ ਡੈਸਕ 28-08-2026
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ. ਸੀਨੀਅਰ ਸੈਕੰਡਰੀ ਸਕੂਲ, ਖੰਨਾ ਦੀ ਟੀਮ ਨੇ ਪੰਜਾਬ ਸਕੂਲ ਖੇਡਾਂ ਜਿਲ੍ਹਾ ਪੱਧਰੀ ਮੁਕਾਬਲੇ ਵਿਚ ਫੁੱਟਬਾਲ ਅੰਡਰ-17 ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਥਾਨਕ ਏ. ਐਸ. ਸੀਨੀਅਰ ਸੈਕੰਡਰੀ ਸਕੂਲ ਨੇ ਭੁਮੱਦੀ ਤੇ ਮੋਹਨਪੁਰ ਵਿਖੇ ਅੰਤਰ ਜੋਨਲ ਫੁੱਟਬਾਲ ਮੁਕਾਬਲਿਆ ਵਿਚ ਅੰਡਰ-17 ਗਰੁੱਪ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਸਮੂਹ ਜੇਤੂ ਫੁੱਟਬਾਲ ਟੀਮ ਦਾ ਸਨਮਾਨ ਕਰਨ ਲਈ ਏ. ਐਸ. ਟਰੱਸਟ ਦੀ ਸਮੁੱਚੀ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਪਹੰੁਚੀ। ਜਿੰਨਾਂ ਵਿਚ ਏ. ਐਸ. ਟਰੱਸਟ ਦੇ ਪ੍ਰਧਾਨ ਰਾਜੇਸ਼ ਡਾਲੀ, ਜਨਰਲ ਸਕੱਤਰ ਸੰਜੀਵ ਧਮੀਜਾ, ਸਕੂਲ ਮੈਨੇਜਰ ਮੋਹਿਤ ਗੋਇਲ ਪੋਪੀ, ਵਾਇਸ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਜੁਆਇੰਟ ਜਨਰਲ ਸਕੱਤਰ ਅਤੇ ਇੰਟਰਨਲ ਆਡੀਟਰ ਜਤਿੰਦਰ ਦੇਵਗਨ, ਸੁਬੋਧ ਮਿਤੱਲ, ਅਜੈ ਸੂਦ, ਸ਼ਿਵਮ ਬੇਦੀ, ਵਿਕਾਸ ਮਹਿਤਾ, ਤੇਜਿੰਦਰ ਸ਼ਰਮਾ, ਵਿਕਾਸ ਮਿਤੱਲ, ਸ਼ਾਲੂ ਕਾਲੀਆ, ਸਾਬਕਾ ਪ੍ਰਧਾਨ ਰਾਜੀਵ ਰਾਏ ਮਹਿਤਾ ਐਡਵੋਕੇਟ, ਸੰਜੀਵ ਕੁਮਾਰ ਸਾਹਨੇਵਾਲੀਆ ਹਾਜਰ ਹੋਏ। ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਉੱਚ ਕੋਟੀ ਦੀ ਮਿਹਨਤ ਅਤੇ ਅਨੁਸ਼ਾਸ਼ਨ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸਮੇਂ ਫੁੱਟਬਾਲ ਕੋਚ ਸ਼ੁਭਮ ਕੁਮਾਰ ਨੂੰ ਉਨ੍ਹਾਂ ਦੀਆਂ ਫੁੱਟਬਾਲ ਨੂੰ ਸਮਰਪਿਤ ਵਧੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕੋ-ਕਨਵੀਨਰ ਸੁਰਿੰਦਰ ਵਾਲੀਆ, ਡੀ. ਪੀ. ਈ. ਭੁਪਿੰਦਰ ਸਿੰਘ, ਪੀ. ਟੀ. ਆਈ. ਗੁਰਬਚਨ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲ ਉੱਪਲਾਂ ਦੇ ਵਿਦਿਆਰਥੀ ਨੇ ਪਹਿਲਵਾਨੀ ’ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਨੇ ਕਰੀਬ 85 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।