ਚੰਨੀ ਦੀ ਪਾਇਲ ਆਮਦ ਲਈ ਭਰਥਲਾ ਵਿਖੇ ਰੌਣੀ ਮੰਡਲ ਦੇ 10 ਪਿੰਡਾਂ ਦੀ ਹੋਈ ਮੀਟਿੰਗ
ਜੌੜੇਪੁਲ ਜਰਗ, 16 ਨਵੰਬਰ (ਪਾਲਾ ਰਾਜੇਵਾਲੀਆ)- ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 19 ਨਵੰਬਰ ਨੂੰ ਪਾਇਲ ਵਿਖੇ ਜਵਾਨੀ ਸੰਭਾਲ ਸਾਇਕਲ ਯਾਤਰਾ ਤਹਿਤ ਵੱਡੇ ਕਾਫਲ਼ੇ ਦੇ ਰੂਪ ’ਚ ਆ ਰਹੇ ਹਨ। ਇਸੇ ਸੰਦਰਭ ’ਚ ਰੌਣੀ ਮੰਡਲ ਦੇ 10 ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਮੰਡਲ ਪ੍ਰਧਾਨ ਵਿਨੇ ਕੁਮਾਰ ਹੈਪੀ ਰੌਣੀ ਦੀ ਅਗਵਾਈ ਹੇਠ ਭਰਥਲਾ ਰੰਧਾਵਾ ਵਿਖੇ ਹੋਈ।
ਜੌੜੇਪੁਲ ਜਰਗ, 16 ਨਵੰਬਰ (ਪਾਲਾ ਰਾਜੇਵਾਲੀਆ)- ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 19 ਨਵੰਬਰ ਨੂੰ ਪਾਇਲ ਵਿਖੇ ਜਵਾਨੀ ਸੰਭਾਲ ਸਾਇਕਲ ਯਾਤਰਾ ਤਹਿਤ ਵੱਡੇ ਕਾਫਲ਼ੇ ਦੇ ਰੂਪ ’ਚ ਆ ਰਹੇ ਹਨ। ਇਸੇ ਸੰਦਰਭ ’ਚ ਰੌਣੀ ਮੰਡਲ ਦੇ 10 ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਮੰਡਲ ਪ੍ਰਧਾਨ ਵਿਨੇ ਕੁਮਾਰ ਹੈਪੀ ਰੌਣੀ ਦੀ ਅਗਵਾਈ ਹੇਠ ਭਰਥਲਾ ਰੰਧਾਵਾ ਵਿਖੇ ਹੋਈ। ਇਸ ਅਹਿਮ ਮੀਟਿੰਗ ਵਿਚ ਸਾਬਕ ਵਿਧਾਇਕ ਤੇ ਕਾਂਗਰਸ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਭਰਥਲਾ ਵਿਖੇ ਸੰਬੋਧਨ ਕਰਦਿਆਂ ਲੱਖਾ ਪਾਇਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਇਸ ਯਾਤਰਾ ਪ੍ਰਤੀ ਪੰਜਾਬ ਭਰ ਦੇ ਹਰ ਵਰਗ ਦੇ ਲੋਕਾਂ ’ਚ ਭਾਰੀ ਉਤਸ਼ਾਹ ਹੈ ਤੇ ਕਾਂਗਰਸੀ ਵਰਕਰਾਂ ਦੇ ਹੌਂਸਲੇ ਬੁਲੰਦ ਹਨ। ਕਾਂਗਰਸੀ ਵਰਕਰ ਪੂਰੀ ਸ਼ਿਦਦਦਿਲੀ ਨਾਲ ਪਾਰਟੀ ਸਰਗਰਮੀਆਂ ’ਚ ਭਾਗ ਲੈ ਰਹੇ ਹਨ ਅਤੇ ਪੰਜਾਬ ਦੇ ਲੋਕ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰੀ ਉਤਸੁਕਤਾ ਦਿਖਾ ਰਹੇ ਹਨ। ਇਸ ਮੌਕੇ ਹਾਜਰ ਬੁਲਾਰਿਆਂ ਨੇ ਕਿਹਾ ਕਿ ਆਪ ਪਾਰਟੀ ਦੇ ਵਾਰਿਆ ਅਤੇ ਪੰਜਾਬ ਮਾਰੂ ਨੀਤੀਆਂ ਤੋਂ ਪੰਜਾਬ ਵਾਸੀ ਬਹੁਤ ਔਖੇ ਹਨ ਕਿਉਂ ਕਿ ਆਪ ਸਰਕਾਰ ਨੇ ਹਰੇਕ ਵਰਗ ਦੀਆਂ ਮੁਸ਼ਕਿਲਾਂ ’ਚ ਵਾਧਾ ਕਰਦਿਆਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਪੰਜਾਬੀਆਂ ਨੂੰ ਕੁੱਟਿਆ ਤੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਲੁਟਿਆ। ਇਸ ਮੌਕੇ ਵਿਨੇ ਕੁਮਾਰ ਹੈਪੀ ਮੰਡਲ ਪ੍ਰਧਾਨ, ਯਾਦਵਿੰਦਰ ਸਿੰਘ ਜੰਡਾਲੀ, ਰੁਪਿੰਦਰ ਸਿੰਘ ਗੋਲਡੀ ਭਰਥਲਾ, ਗੁਰੀ ਜਰਗ, ਜਸਪ੍ਰੀਤ ਸਿੰਘ ਸੋਨੀ ਜਰਗ, ਗੁਰਪ੍ਰੀਤ ਸਿੰਘ ਰੌਣੀ, ਦਰਸ਼ਨ ਮਲਕਪੁਰ, ਹਰਬੰਸ, ਗੁਰਪ੍ਰੀਤ ਮਲਕਪੁਰ, ਗੁਰਪ੍ਰੀਤ, ਸੰਤ ਸਿੰਘ ਸਰੰਪਚ ਸਿਰਥਲਾ, ਦੇਵਿੰਦਰ ਪੰਡਿਤ, ਸਰਪੰਚ ਗੁਰਜੰਟ ਦੀਵਾ, ਲਾਲੀ ਸਰਪੰਚ ਮੁੱਲਾਂਪੁਰ, ਜੁਝਾਰ ਸਿੰਘ ਸਮੇਤ ਹੋਰ ਹਾਜਰ ਸਨ।