16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਸੰਗਰਾਦ ਦਾ ਦਿਹਾੜਾ ਮਨਾਇਆ

ਈਸੜੂ, 16 ਨਵੰਬਰ (ਬਲਵਿੰਦਰ ਸਿੰਘ)- ਹਰ ਮਹੀਨੇ ਦੀ ਸੰਗਰਾਦ ਦੀ ਤਰ੍ਹਾਂ ਇਸ ਵਾਰ ਵੀ ਮੱਘਰ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੇਵ ਸਿੰਘ ਰੋਡ ਨਸਰਾਲੀ ਵਿਖੇ ਨਿੱਤਨੇਮ ਤੋਂ ਉਪਰੰਤ ਬਾਰ੍ਹਾਂ ਮਹਾ ਦਾ ਪਾਠ ਕਰਕੇ ਮਨਾਇਆ ਗਿਆ। ਸੰਗਤਾਂ ਨੂੰ ਅੰਮ੍ਰਿਤ ਮਈ ਕੜਾਹ ਪਰਸਾਦ ਦੀ ਦੇਗ ਵਰਤਾਈ ਗਈ।

ਅਜੀਤ ਡੈਸਕ 17-11-2026
ਈਸੜੂ, 16 ਨਵੰਬਰ (ਬਲਵਿੰਦਰ ਸਿੰਘ)- ਹਰ ਮਹੀਨੇ ਦੀ ਸੰਗਰਾਦ ਦੀ ਤਰ੍ਹਾਂ ਇਸ ਵਾਰ ਵੀ ਮੱਘਰ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸ਼ਹੀਦ ਮੇਜਰ ਹਰਦੇਵ ਸਿੰਘ ਰੋਡ ਨਸਰਾਲੀ ਵਿਖੇ ਨਿੱਤਨੇਮ ਤੋਂ ਉਪਰੰਤ ਬਾਰ੍ਹਾਂ ਮਹਾ ਦਾ ਪਾਠ ਕਰਕੇ ਮਨਾਇਆ ਗਿਆ। ਸੰਗਤਾਂ ਨੂੰ ਅੰਮ੍ਰਿਤ ਮਈ ਕੜਾਹ ਪਰਸਾਦ ਦੀ ਦੇਗ ਵਰਤਾਈ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣ ਲਈ ਵਿਚਾਰਾਂ ਵੀ ਕੀਤੀਆਂ ਗਈਆਂ 29 ਨਵੰਬਰ ਐਤਵਾਰ ਨੂੰ ਗੁਰਪੁਰਬ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਗੁਰੂਦੁਆਰਾ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਸਮੇਂ ਪ੍ਰਧਾਨ ਮੱਖਣ ਸਿੰਘ, ਅਮਰੀਕ ਸਿੰਘ ਪੰਚ, ਹਰਦੀਪ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ, ਗੋਪਾਲ ਸਿੰਘ ਫੌਜੀ, ਸੂਬੇਦਾਰ ਗੁਲਚਮਨ ਸਿੰਘ, ਕਰਮ ਸਿੰਘ ਮਿਸਤਰੀ, ਬੰਸਦੀਪ ਸਿੰਘ, ਵਾਹਿਨੂਰ ਨਸਰਾਲੀ, ਊਦੇਵੀਰ ਨਸਰਾਲੀ, ਹਸਨ ਨਸਰਾਲੀ, ਲਵਜੋਤ ਨਸਰਾਲੀ ਆਦਿ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਬਾਦਲ ਨੇ ਪੱਤਰਕਾਰਾਂ ਨਾਲ ਪ੍ਰੈੱਸ ਦਿਵਸ ਮਨਾਇਆ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ 6 ਨੂੰ - ਜਾਸਮੀਨ ਯਾਦਗਾਰ ਸਿਹਤ ਕੇਂਦਰ ਬਣਾਉਣ ਲਈ ਢੁਕਵੀਂ ਥਾਂ ਦੇਣ ਦੀ ਸਹਿਮਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।