03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੱਤਰਕਾਰ ਪਾਲਾ ਰਾਜੇਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ

ਈਸੜੂ, 2 ਸਤੰਬਰ (ਬਲਵਿੰਦਰ ਸਿੰਘ)-ਰੋਜ਼ਾਨਾ ਅਜੀਤ ਦੇ ਜੌੜੇਪੁਲ ਜਰਗ ਤੋਂ ਪੱਤਰਕਾਰ ਪਾਲਾ ਰਾਜੇਵਾਲੀਆ ਦੇ ਸਤਿਕਾਰਯੋਗ ਮਾਤਾ ਜਸਵੰਤ ਕੌਰ ਦੀ ਮੌਤ ’ਤੇ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਜਸਵੰਤ ਕੌਰ ਦੀਆਂ ਅਸਥੀਆਂ ਉਨ੍ਹਾਂ ਦੇ ਪੁੱਤਰ ਪ੍ਰਗਟ ਸਿੰਘ ਪਾਲਾ ਰਾਜੇਵਾਲੀਆ ਅਤੇ ਉਨ੍ਹਾਂ ਦੀ ਪੋਤਰੀ ਮਹਿਕਪ੍ਰੀਤ ਕੌਰ ਕੈਨੇਡਾ ਵੱਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ।

ਮਾਤਾ ਜਸਵੰਤ ਕੌਰ ਰਾਜੇਵਾਲ 03-09-2026
ਈਸੜੂ, 2 ਸਤੰਬਰ (ਬਲਵਿੰਦਰ ਸਿੰਘ)-ਰੋਜ਼ਾਨਾ ਅਜੀਤ ਦੇ ਜੌੜੇਪੁਲ ਜਰਗ ਤੋਂ ਪੱਤਰਕਾਰ ਪਾਲਾ ਰਾਜੇਵਾਲੀਆ ਦੇ ਸਤਿਕਾਰਯੋਗ ਮਾਤਾ ਜਸਵੰਤ ਕੌਰ ਦੀ ਮੌਤ ’ਤੇ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਜਸਵੰਤ ਕੌਰ ਦੀਆਂ ਅਸਥੀਆਂ ਉਨ੍ਹਾਂ ਦੇ ਪੁੱਤਰ ਪ੍ਰਗਟ ਸਿੰਘ ਪਾਲਾ ਰਾਜੇਵਾਲੀਆ ਅਤੇ ਉਨ੍ਹਾਂ ਦੀ ਪੋਤਰੀ ਮਹਿਕਪ੍ਰੀਤ ਕੌਰ ਕੈਨੇਡਾ ਵੱਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਵਨਦੀਪ ਸਿੰਘ ਮੰਡੇਰ, ਕੁਲਵਿੰਦਰ ਸਿੰਘ ਕਾਲਾ, ਸਾਬਕਾ ਸਰਪੰਚ ਜਤਿੰਦਰ ਸਿੰਘ ਜਰਗ, ਗੁਰਮਿੰਦਰ ਸਿੰਘ ਰੌਣੀ, ਭਾਨਾ ਤੁਰਮਰੀ, ਰਾਣਾ ਭੁਰਥਲਾ, ਸਰਪੰਚ ਗੋਲਡੀ ਭਰਥਲਾ ਵੱਲੋਂ ਮਾਤਾ ਜਸਵੰਤ ਕੌਰ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਤਾ ਜਸਵੰਤ ਕੌਰ ਨਮਿਤ ਅੰਤਿਮ ਅਰਦਾਸ 6 ਸਤੰਬਰ ਗੁਰਦੁਆਰਾ ਸਾਹਿਬ ਰਾਜੇਵਾਲ ਵਿਖੇ ਹੋਵੇਗੀ।
ਪਿਛਲੀ ਖ਼ਬਰ ਕੇਂਦਰ ਦੀਆਂ ਕਿਸਾਨ ਲਾਹੇਵੰਦ ਸਕੀਮਾਂ ਜਾਰੀ ਰੱਖਣ ਲਈ ਹੁਣ ਕਿਸਾਨਾਂ ਨੂੰ ਹੋਣਾ ਪਵੇਗਾ ਰਜਿਸਟਰਡ ਅਗਲੀ ਖ਼ਬਰ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ ਨੇ ਰਾਸ਼ਟਰੀ ਪੱਧਰ ਦੀ ਖੇਡ ਪ੍ਰਾਪਤੀ ਦਾ ਜਸ਼ਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।