04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਕਾਲੀ ਦਲ ਵਾਰਿਸ ਪੰਜਾਬ ਵਲੋ ਵਿਧਾਇਕ ਇਆਲੀ ਦੀ ਅਗਵਾਈ ਵਿਚ ਹਲਕਾ ਪਾਇਲ ਵਿਚ ਨਵੀ ਨਿਯੁਕਤੀਆ ਕਰ ਕੇ ਲਾਮਬੰਦੀ

ਪਾਇਲ, 3 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਵੱਲੋ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿਚ ਹਲਕਾ ਪਾਇਲ਼ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਦੱਸਿਆ ਕਿ ਨਵੀ ਨਿਯੁਕਤੀਆਂ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਮੁੱਖ ਸਲਾਹਕਾਰ ਸੁਖਵੀਰ ਸਿੰਘ ਹੈਪੀ, ਬਲਾਕ ਮਲੌਦ ਦੇ ਪ੍ਰਧਾਨ ਪ੍ਰਗਟ ਸਿੰਘ ਰੱਬੋ, ਬਲਾਕ ਰੌਣੀ ਦੇ ਪ੍ਰਧਾਨ ਸਵਰਨਜੀਤ ਸਿੰਘ ਜੱਗੀ ਨੂੰ ਲਗਾਇਆ ਗਿਆ ਹੈ ।

ਅਜੀਤ ਡੈਸਕ 04-09-2026
ਪਾਇਲ, 3 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਵੱਲੋ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿਚ ਹਲਕਾ ਪਾਇਲ਼ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋ ਨੇ ਦੱਸਿਆ ਕਿ ਨਵੀ ਨਿਯੁਕਤੀਆਂ ਵਿਚ ਵਿਧਾਨ ਸਭਾ ਹਲਕਾ ਪਾਇਲ ਦੇ ਮੁੱਖ ਸਲਾਹਕਾਰ ਸੁਖਵੀਰ ਸਿੰਘ ਹੈਪੀ, ਬਲਾਕ ਮਲੌਦ ਦੇ ਪ੍ਰਧਾਨ ਪ੍ਰਗਟ ਸਿੰਘ ਰੱਬੋ, ਬਲਾਕ ਰੌਣੀ ਦੇ ਪ੍ਰਧਾਨ ਸਵਰਨਜੀਤ ਸਿੰਘ ਜੱਗੀ ਨੂੰ ਲਗਾਇਆ ਗਿਆ ਹੈ । ਉਪਰੰਤ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਕਿਹਾ ਕਿ ਭਾਵੇਂ ਹਲਕਾ ਪਾਇਲ ਵਿਚ ਇਕ ਪਰਿਵਾਰ ਦਾ ਦਬਦਬਾ ਰਿਹਾ ਹੈ ਪ੍ਰੰਤੂ ਹਲਕਾ ਪਾਇਲ ਦੇ ਲੋਕ ਪੰਥਕ ਸੋਚ ਦੇ ਧਾਰਨੀ ਹਨ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿੱਤ ਹਾਸਿਲ ਹੁੰਦੀ ਰਹੀ ਹੈ । ਅਕਾਲੀ ਦਲ ਵਾਰਿਸ ਪੰਜਾਬ ਦਾ ਵੱਡਾ ਹੋ ਰਿਹਾ ਕਾਫਲਾ ਇਸ ਗੱਲ਼ ਦਾ ਸਪਸ਼ਟ ਸੰਕੇਤ ਹੈ ਕਿ ਅਕਾਲੀ ਦਲ ਵਾਰਿਸ ਦੇ ਉਮੀਦਵਾਰ ਹਲਕਾ ਪਾਇਲ ਤੋਂ ਇੰਚਾਰਜ ਸੰਦੀਪ ਸਿੰਘ ਰੁਪਾਲੋ ਜਿੱਤ ਪ੍ਰਾਪਤ ਕਰਨਗੇ। ਸੰਦੀਪ ਸਿੰਘ ਰੁਪਾਲੋ ਨੇ ਨਵੇ ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲ਼ਾਵਾ ਕਾਰਜਕਰਨੀ ਵਿਚ ਕੈਪਟਨ ਗੁਰਦੀਪ ਸਿੰਘ ਲਸਾੜਾ, ਬੁੱਧ ਸਿੰਘ ਮਦਨੀਪੁਰ, ਮੇਜਰ ਸਿੰਘ ਰੱਬੋ, ਅਵਤਾਰ ਸਿੰਘ ਬਾਬਰਪੁਰ, ਰਣਧੀਰ ਸਿੰਘ ਬੇਰਕਲਾਂ, ਜੋਗਾ ਸਿੰਘ, ਗੁਰਦੀਪ ਸਿੰਘ ਘਣਗਸ, ਅਮਰੀਕ ਸਿੰਘ ਗੋਸਲਾ, ਜਸਪਾਲ ਸਿੰਘ ਬੇਰਖੁਰਦ, ਅਮਨਦੀਪ ਸਿੰਘ ਰਾਮਗੜ ਸਰਦਾਰਾਂ, ਰੂਪ ਸਿੰਘ ਦੌਦ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਤਰਲੋਚਨ ਸਿੰਘ, ਹਰਦੇਵ ਸਿੰਘ, ਹਨੀ ਬੇਰਕਲਾਂ, ਕਾਕਾ ਚੋਮੋਂ, ਗੁਰਪਰੀਤ ਸਿੰਘ, ਹਰਮੇਲ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ, ਸੰਦੀਪ ਸਿੰਘ ਹੈਪੀ, ਜਸਵਿੰਦਰ ਸਿੰਘ ਚੋਮੋ ਲਏ ਗਏ।
ਪਿਛਲੀ ਖ਼ਬਰ ਜਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਲਾਲਾ ਸਰਕਾਰੂ ਮੱਲ ਸਕੂਲ ਦਾ ਦਬਦਬਾ ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ ’ਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।