04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਲਾਲਾ ਸਰਕਾਰੂ ਮੱਲ ਸਕੂਲ ਦਾ ਦਬਦਬਾ

ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਐਸ. ਜੀ.

ਅਜੀਤ ਡੈਸਕ 04-09-2026
ਖੰਨਾ, 3 ਸਤੰਬਰ (ਹਰਜਿੰਦਰ ਸਿੰਘ ਲਾਲ)-ਐਸ. ਜੀ. ਐਫ. ਆਈ. ਦੇ ਅਧੀਨ 70ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲੇ ਵੱਖ ਵੱਖ ਥਾਵਾਂ ’ਤੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਲਾਲਾ ਸਰਕਾਰੂ ਮੱਲ ਸਰਵਹਿੱਤਕਾਰੀ ਸੀ. ਸੈਕੰ. ਵਿੱਦਿਆ ਮੰਦਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਵਿਚ 9ਵੀਂ ਸ਼੍ਰੇਣੀ ਦੀ ਵਿਦਿਆਰਥਣ ਜ਼ੀਨਤ ਹਾਂਡਾ ਨੇ ਤੈਰਾਕੀ ਮੁਕਾਬਲੇ ਵਿਚ ਅੰਡਰ-17 (ਲੜਕੀਆਂ) ਵਰਗ ਵਿੱਚ 100 ਮੀਟਰ, 200 ਮੀਟਰ, 400 ਮੀਟਰ ਅਤੇ ਫਰੀ ਸਟਾਈਲ ਈਵੈਂਟ ਵਿੱਚ ਭਾਗ ਲੈ ਕੇ ਚਾਂਦੀ ਦਾ ਤਗਮਾ ਅਤੇ ਦੌੜ ਮੁਕਾਬਲਿਆਂ ਵਿਚ 100 ਮੀਟਰ ਫਰੀ ਸਟਾਈਲ ਰਿਲੇਅ ਰੇਸ ਅਤੇ 100 ਮੀਟਰ ਮੈਡਲੇ ਰੇਸ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਬਾਕਸਿੰਗ ਮੁਕਾਬਲੇ ਵਿਚ ਅੰਡਰ-19 (ਲੜਕੇ) ਵਰਗ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਪਰਵ ਅਤੇ ਮਨਮੀਤ ਸਿੰਘ ਸੇਖੋਂ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਅੰਡਰ-17 (ਲੜਕੇ) ਵਰਗ ਵਿੱਚ 9ਵੀਂ ਸ਼੍ਰੇਣੀ ਦੇ ਵਿਦਿਆਰਥੀ ਆਰਵ ਨੇ ਵੀ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਹਨਾਂ ਜੇਤੂ ਵਿਦਿਆਰਥੀਆਂ ਵਿਚੋਂ ਜ਼ੀਨਤ ਹਾਂਡਾ, ਪਰਵ ਅਤੇ ਮਨਮੀਤ ਸਿੰਘ ਸੇਖੋਂ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ ਸੁਰੱਖਿਅਕ ਸੰਸਾਰ ਚੰਦ, ਸੁਰੱਖਿਅਕ ਰਾਜ ਕੁਮਾਰ ਸਾਹਨੇਵਾਲੀਆ, ਪ੍ਰਧਾਨ ਦੇਵ ਕ੍ਰਿਸ਼ਨ ਢੰਡ, ਉਪ ਪ੍ਰਧਾਨ ਰਮੇਸ਼ ਗੁਪਤਾ, ਜਨਰਲ ਸਕੱਤਰ ਵਿਨੋਕ ਕੁਮਾਰ , ਮੈਨੇਜਰ ਪਰਮਜੀਤ ਸਿੰਘ ਪੰਮੀ, ਮੈਨੇਜਰ ਸੰਦੀਪ ਗੋਇਲ ਪੰਡਤ ਰਮੇਸ਼ ਚੰਦਰ ਵਸ਼ਿਸ਼ਟ ਸਰਵਹਿੱਤਕਾਰੀ ਵਿੱਦਿਆ ਮੰਦਰ ਅਤੇ ਸਕੂਲ ਪ੍ਰਿੰ. ਡਾ. ਮਨੋਜ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪਿਛਲੀ ਖ਼ਬਰ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖੰਨਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋ ਵਿਧਾਇਕ ਇਆਲੀ ਦੀ ਅਗਵਾਈ ਵਿਚ ਹਲਕਾ ਪਾਇਲ ਵਿਚ ਨਵੀ ਨਿਯੁਕਤੀਆ ਕਰ ਕੇ ਲਾਮਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।