ਦੋਰਾਹਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਜਪਾ ਆਗੂਆਂ ਨੇ ਵੱਖ-ਵੱਖ ਮੰਦਰਾਂ ਵਿਚ ਕੀਤੀ ਸ਼ਿਰਕਤ
ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਬਿਕਰਮ ਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਚੀਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਡਾ. ਆਸ਼ੀਸ਼ ਸੂਦ ਅਤੇ ਨਰੇਸ਼ ਕੁਮਾਰ ਆਨੰਦ ਦੀ ਅਗਵਾਈ ਹੇਠ ਭਾਜਪਾ ਦੋਰਾਹਾ ਅਤੇ ਪਾਇਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਪੁਲਿਸ ਜਿਲਾ ਖੰਨਾ ਦੇ ਅਧੀਨ ਮੰਡਲ ਦੋਰਾਹਾ ਦੇ ਵੱਖ-ਵੱਖ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬੀਜੇਪੀ ਦੀ ਲੀਡਰ ਸ਼ਿਪ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਤੇ ਸਮੂਹ ਆਈਆ ਹੋਈਆ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।
ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਬਿਕਰਮ ਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਚੀਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਡਾ. ਆਸ਼ੀਸ਼ ਸੂਦ ਅਤੇ ਨਰੇਸ਼ ਕੁਮਾਰ ਆਨੰਦ ਦੀ ਅਗਵਾਈ ਹੇਠ ਭਾਜਪਾ ਦੋਰਾਹਾ ਅਤੇ ਪਾਇਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਪੁਲਿਸ ਜਿਲਾ ਖੰਨਾ ਦੇ ਅਧੀਨ ਮੰਡਲ ਦੋਰਾਹਾ ਦੇ ਵੱਖ-ਵੱਖ ਮੰਦਰਾਂ ਵਿੱਚ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬੀਜੇਪੀ ਦੀ ਲੀਡਰ ਸ਼ਿਪ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਤੇ ਸਮੂਹ ਆਈਆ ਹੋਈਆ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਸਕੂਲ ਦੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਪੰਕਜ ਲਾਲੀ , ਦਿਸ਼ੂ, ਗੌਰਵ ਆਨੰਦ, ਧਰਮਿੰਦਰ, ਰਾਹੁਲ ਕੁਮਾਰ, ਮਨਦੀਪ ਚੀਟੂ, ਕੁਲਦੀਪ ਸਿੰਘ ਸੋਮਲ ਵੀ. ਕੇ. ਸਿੰਘ, ਸੀ. ਬੀ. ਠਾਕੁਰ, ਮਿਸ਼ਰਾ, ਮਲੌਦ, ਮਨਪ੍ਰੀਤ ਸਿੰਘ ਰੋਲ, ਕੁਲਦੀਪ ਸਿੰਘ, ਬਲਬੀਰ ਸਿੰਘ ਲਸਾੜਾ, ਸੁਲਤਾਨ ਮੁਹੰਮਦ, ਨਿਰਮਲ ਸਿੰਘ ਬੇਰ, ਜਗਤਾਰ ਸਿੰਘ, ਭਜਨ ਸਿੰਘ, ਸੰਜੀਵ ਮੋਦਗਿੱਲ ਮਲੌਦ, ਸਪਿੰਦਰ ਸਿੰਘ, ਕੁਲਜੀਤ ਸਿੰਘ ਅੰਧੀਵਾ ਆਦਿ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਵੱਖ-ਵੱਖ ਪ੍ਰਬੰਧਕ ਕਮੇਟੀਆਂ ਵਲੋਂ ਭਾਜਪਾ ਆਗੂਆਂ ਦਾ ਸਰੋਪੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।