07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਹਰਬੰਸਪੁਰ ਦੇ ਲੋਕਾਂ ਵਲੋਂ ਪਿੰਡ ਦੀ ਸਫਾਈ ਅਤੇ ਹੋਰ ਵਿਕਾਸ ਕਾਰਜਾਂ ਦਾ ਮੋਰਚਾ ਸਾਂਭਿਆ

ਬੀਜਾ, 6 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪਿੰਡ ਹਰਬੰਸਪੁਰਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸਿਸਟਮ ਬੰਦ ਹੋਣ ਕਰਕੇ ਗਲੀਆਂ ’ਚ ਗੰਦੇ ਪਾਣੀ ਤੇ ਗੰਦਗੀ ਦੇ ਢੇਰ ਲੱਗਣ ਕਾਰਨ ਪ੍ਰੇਸ਼ਾਨ ਪਿੰਡ ਵਾਸੀਆਂ ਦਾ ਸਬਰ ਆਖਰਕਾਰ ਟੁੱਟ ਗਿਆ। ਪੰਚਾਇਤ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਖੁਦ ਹੀ ਸਫਾਈ ਕਰਨ ਦਾ ਫੈਸਲਾ ਕੀਤਾ।

ਅਜੀਤ ਡੈਸਕ 07-09-2026
ਬੀਜਾ, 6 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)- ਪਿੰਡ ਹਰਬੰਸਪੁਰਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸਿਸਟਮ ਬੰਦ ਹੋਣ ਕਰਕੇ ਗਲੀਆਂ ’ਚ ਗੰਦੇ ਪਾਣੀ ਤੇ ਗੰਦਗੀ ਦੇ ਢੇਰ ਲੱਗਣ ਕਾਰਨ ਪ੍ਰੇਸ਼ਾਨ ਪਿੰਡ ਵਾਸੀਆਂ ਦਾ ਸਬਰ ਆਖਰਕਾਰ ਟੁੱਟ ਗਿਆ। ਪੰਚਾਇਤ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਜਦੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਖੁਦ ਹੀ ਸਫਾਈ ਕਰਨ ਦਾ ਫੈਸਲਾ ਕੀਤਾ। ਪਿੰਡ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਇੱਕ ਵਿਸ਼ੇਸ਼ ਮੁਹਿੰਮ ਵਿੱਢੀ। ਪਹਿਲਾਂ ਹੱਥਾਂ ’ਚ ਕਹੀਆਂ, ਹੋਰ ਸੰਦ ਤੇ ਮਸ਼ੀਨ ਲੈ ਕੇ ਪਿੰਡ ਵਾਸੀਆਂ ਨੇ ਬੰਦ ਪਏ ਸੀਵਰੇਜ ਦੇ ਮੈਨਹੋਲ ਖੋਲ੍ਹੇ ਤੇ ਉਨ੍ਹਾਂ ’ਚੋਂ ਜੰਮੇ ਹੋਏ ਕੂੜੇ-ਕਰਕਟ ਅਤੇ ਗਾਰੇ ਨੂੰ ਬਾਹਰ ਕੱਢਿਆ। ਗਲੀਆਂ ’ਚ ਖੜ੍ਹੇ ਗੰਦੇ ਪਾਣੀ ਦੇ ਨਿਕਾਸ ਲਈ ਰਸਤਾ ਬਣਾਇਆ ਗਿਆ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਮੁਸ਼ਕਲ ਨਾ ਆਵੇ। ਇਸ ਤੋਂ ਬਾਅਦ ਪਿੰਡੇ ਦੇ ਮੁੱਖ ਛੱਪੜ ਦਾ ਟਰੈਕਟਰਾਂ ਦੀ ਮੱਦਦ ਨਾਲ ਪਾਣੀ ਕੱਢਿਆਂ ਤੇ ਛੱਪੜ ਨੂੰ ਖ਼ਾਲੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਸੀਵਰੇਜ ਦਾ ਪਾਣੀ ਛੱਪੜ ’ਚ ਅਸਾਨੀ ਨਾਲ ਆ ਸਕੇ। ਪਿੰਡ ਦੇ ਮੋਹਤਬਰਾਂ ਕਰਮ ਸਿੰਘ ਸੰਧੂ ਸਾਬਕਾ ਸਰਪੰਚ, ਨੰਬਰਦਾਰ ਨਰਿੰਦਰ ਸਿੰਘ ਰਾਏ ਤੇ ਨਿਰਮਲ ਸਿੰਘ ਸਾਬਕਾ ਫ਼ੈਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੰਦਾ ਪਾਣੀ ਖੜ੍ਹਨ ਕਾਰਨ ਪਿੰਡ ’ਚ ਮੱਛਰਾਂ ਦੀ ਭਰਮਾਰ ਹੋ ਚੁੱਕੀ ਸੀ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਸੀ। ਪੰਚਾਇਤ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਪਿੰਡ ਵਾਸੀਆਂ ਨੇ ਫੰਡ ਇਕੱਠਾ ਕੀਤਾ ਤੇ ਖੁਦ ਹੀ ਜੇਸੀਬੀ ਮਸ਼ੀਨ, ਟਰੈਕਟਰ ਤੇ ਹੋਰ ਸਾਧਨਾਂ ਦਾ ਪ੍ਰਬੰਧ ਕਰਕੇ ਪਿੰਡ ਨੂੰ ਸਾਫ਼-ਸੁਥਰਾ ਬਣਾਇਆ ਜਾ ਰਿਹਾ ਹੈ। ਕੁਝ ਵਿਅਕਤੀਆਂ ਵੱਲੋਂ ਸਫ਼ਾਈ ਦੇ ਚੱਲਣੇ ਕਾਰਜ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪ੍ਰਸਾਸ਼ਨ ਦੇ ਧਿਆਨ ’ਚ ਸਾਰਾ ਮਾਮਲਾ ਲਿਆ ਕੇ ਨੌਜਵਾਨ ਸਫ਼ਾਈ ਦੇ ਕਾਰਜ ’ਚ ਡਟੇ ਹੋਏ ਹਨ। ਦੱਸਣਯੋ ਹੈ ਕਿ ਗਲੀਆਂ ਤੇ ਸੜਕਾਂ ’ਚ ਕਰੀਬ ਦੋ ਤਿੰਨ ਸਾਲ ਤੋਂ ਖੜੇ ਸੀਵਰੇਜ ਦੇ ਗੰਦੇ ਪਾਣੀ ਨਾਲ ਪਿੰਡ ਹਰਬੰਸਪੁਰਾ ਨਰਕ ਬਣਿਆ ਪਿਆ ਸੀ। ਜਿੱਥੇ ਗੰਦੇ ਪਾਣੀ ਨਾਲ ਲੋਕਾਂ ਦਾ ਗਲੀਆਂ ’ਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ, ਉੱਥੇ ਹੀ ਗੰਦੇ ਪਾਣੀ ਦੀ ਗੰਦਗੀ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਛੱਪੜਾਂ ਦਾ ਪਾਣੀ ਓਵਰਫਲੋ ਹੋਣ ਕਰਕੇ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਛੱਪੜਾਂ ਦੀ ਲੰਮੇਂ ਸਮੇਂ ਤੋਂ ਸਫ਼ਾਈ ਨਾ ਹੋਣ ਕਰਕੇ ਹੀ ਪਿੰਡ ਦੇ ਨਰਕ ਬਣਨ ਦੀ ਨੌਬਤ ਆਈ ਹੈ। ਲੋਕਾਂ ਦਾ ਦੋਸ਼ ਸੀ ਕਿ ਜਦੋਂ ਦੀ ਪਿੰਡ ’ਚ ਪੰਚਾਇਤ ਬਣੀ ਹੈ, ਪਿੰਡ ਦਾ ਬੁਰਾ ਹਾਲ ਹੋ ਗਿਆ ਹੈ। ਪਿੰਡ ਦੀ ਫਿਰਨੀ ਦੀਆਂ ਸੜਕਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਛੱਪੜਾਂ ਦਾ ਓਵਰਫਲੋ ਪਾਣੀ ਤੇ ਪਾਇਪਾਂ ਦੀ ਸਫ਼ਾਈ ਨਾ ਹੋਣ ਕਰਕੇ ਸੀਵਰੇਜ ਦੀ ਨਿਕਾਸੀ ਜਾਮ ਹੋਈ ਪਈ ਸੀ। ਗਲੀਆਂ ’ਚ ਪਾਣੀ ਇਨ੍ਹਾਂ ਇਕੱਠਾ ਹੋ ਚੁੱਕਾ ਹੈ ਕਿ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਤੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿੱਥੇ ਆਮ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਪਰੇਸ਼ਾਨੀ ਹੋ ਰਹੀ ਹੈ, ਉੱਥੇ ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ। ਇਸ ਮੌਕੇ ਨਿਰਮਲ ਸਿੰਘ ਨਿੰਮਾ ਰਾਏ, ਅਮਰਦੀਪ ਸਿੰਘ ਸੰਧੂ ਕਾਲਾ, ਵਰਿੰਦਰ ਸਿੰਘ, ਜਗਤਾਰ ਸਿੰਘ ਬਿੱਟੂ, ਰਣਧੀਰ ਸਿੰਘ, ਸੁਰਮੁੱਖ ਸਿੰਘ ਨੰਬਰਦਾਰ, ਰਾਜਵੀਰ ਸਿੰਘ, ਧਰਮਿੰਦਰ ਸਿੰਘ , ਰਾਜਵੀਰ ਸਿੰਘ, ਰਾਜੀ, ਜ਼ਸਨਵੀਰ ਸਿੰਘ, ਅਰਸ਼, ਮਨਜੀਤ ਸਿੰਘ, ਜਗਦੀਪ ਸਿੰਘ ਦੀਪੀ, ਮਨਦੀਪ ਸਿੰਘ ਦੀਪਾ, ਗੁਰਿੰਦਰ ਸਿੰਘ, ਲਖਵੀਰ ਸਿੰਘ ਬੰਟੀ, ਜਗਦੇਵ ਸਿੰਘ, ਜਗਜੀਤ ਸਿੰਘ, ਜੈਪਾਲ ਸਿੰਘ, ਦਵਿੰਦਰ ਸਿੰਘ ਰਾਏ, ਇਸ਼ਮਨਜੋਤ ਸਿੰਘ, ਬਲਪ੍ਰੀਤ ਸਿੰਘ, ਤਨਵੀਰ ਸਿੰਘ, ਮਿੱਠੂ, ਗੁਰਦੀਪ ਸਿੰਘ, ਰਵੀ, ਬੂਟਾ, ਪ੍ਰਿਤਪਾਲ ਸਿੰਘ ਗੋਲਡੀ, ਸਨਦੀਪ ਸਿੰਘ, ਸੋਨੂੰ, ਸਤਨਾਮ ਸਿੰਘ, ਸਨਦੀਪ ਸਿੰਘ, ਨਵਨੂਰ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਨਾਨਕਸਰ ਚੈਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ ਸਿੱਖਿਆ ਦੇ ਖੇਤਰ ’ਚ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੇ ਅਧਿਆਪਕ... ਅਗਲੀ ਖ਼ਬਰ ਕੇਂਦਰੀ ਜੇਲ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।