07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਸ ਸਟੈਂਡ ਤੋਂ ਚੋਰੀ ਕੀਤੀ ਪੀ.ਆਰ.ਟੀ.ਸੀ. ਦੀ ਬੱਸ ਬਰਾਮਦ

ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੱਸ ਸਟੈਂਡ ਤੋਂ ਚੋਰੀ ਕੀਤੀ ਪੀਆਰਟੀਸੀ ਦੀ ਬੱਸ ਨੂੰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 28 ਅਗਸਤ ਦੀ ਰਾਤ ਨੂੰ ਬਲੈਰੋ ਸਵਾਰ ਨੌਜਵਾਨਾਂ ਨੇ ਪੀਆਰਟੀਸੀ ਦੀ ਬੱਸ ਨੂੰ ਬੱਸ ਸਟੈਂਡ ਦੇ ਬਾਹਰੋਂ ਚੋਰੀ ਕਰ ਲਿਆ ਸੀ ਜਿੱਥੇ ਕਿ ਡਰਾਈਵਰ ਵਲੋਂ ਪਾਰਕਿੰਗ ਵਿਚ ਬੱਸ ਨੂੰ ਖੜਾ ਕੀਤਾ ਹੋਇਆ ਸੀ, ਜਦੋਂ ਸਵੇਰੇ ਡਰਾਈਵਰ ਉੱਥੇ ਆਇਆ ਤਾਂ ਬੱਸ ਉੱਥੇ ਨਹੀਂ ਸੀ।

ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੱਸ ਸਟੈਂਡ ਤੋਂ ਚੋਰੀ ਕੀਤੀ ਪੀਆਰਟੀਸੀ ਦੀ ਬੱਸ ਨੂੰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 28 ਅਗਸਤ ਦੀ ਰਾਤ ਨੂੰ ਬਲੈਰੋ ਸਵਾਰ ਨੌਜਵਾਨਾਂ ਨੇ ਪੀਆਰਟੀਸੀ ਦੀ ਬੱਸ ਨੂੰ ਬੱਸ ਸਟੈਂਡ ਦੇ ਬਾਹਰੋਂ ਚੋਰੀ ਕਰ ਲਿਆ ਸੀ ਜਿੱਥੇ ਕਿ ਡਰਾਈਵਰ ਵਲੋਂ ਪਾਰਕਿੰਗ ਵਿਚ ਬੱਸ ਨੂੰ ਖੜਾ ਕੀਤਾ ਹੋਇਆ ਸੀ, ਜਦੋਂ ਸਵੇਰੇ ਡਰਾਈਵਰ ਉੱਥੇ ਆਇਆ ਤਾਂ ਬੱਸ ਉੱਥੇ ਨਹੀਂ ਸੀ। ਨੇੜੇ ਦੇ ਸੀਸੀਟੀਵੀ ਕੈਮਰੇ ਜਦੋਂ ਚੈੱਕ ਕੀਤੇ ਗਏ ਤਾਂ ਉਸ ਵਿਚ ਬਲੈਰੋ ਸਵਾਰ ਸੱਤ ਦੇ ਕਰੀਬ ਨੌਜਵਾਨਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਬਾਰੇ ਪਤਾ ਲੱਗਿਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ ਪੁਲਿਸ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਹਾਲਾਂਕਿ ਬਲੈਰੋ ਦਾ ਨੰਬਰ ਸੀਸੀਟੀਵੀ ਕੈਮਰੇ ਵਿਚ ਸਾਫ ਦਿਖਾਈ ਦੇ ਰਿਹਾ ਸੀ। ਪੁਲਿਸ ਵਲੋਂ ਚੋਰਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਨਹੀਂ ਕੀਤੀ ਗਈ। ਬੱਸ ਸਟੈਂਡ ਤੋਂ 21 ਕਿਲੋਮੀਟਰ ਲੁਧਿਆਣਾ ਫਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਢੱਠ ਨੇੜੇ ਅੱਜ ਸਵੇਰੇ ਕੁਝ ਲੋਕਾਂ ਨੇ ਜਦੋਂ ਬੱਸ ਨੂੰ ਇੱਟਾਂ ਦੇ ਸਹਾਰੇ ਖੜੀ ਦੇਖਿਆ ਤਾਂ ਉੱਥੇ ਪੁਲਿਸ ਨੂੰ ਸੂਚਿਤ ਕੀਤਾ।
ਪਿਛਲੀ ਖ਼ਬਰ ਬਜ਼ੁਰਗ ਨੂੰ ਅਗਵਾ ਕਰਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਨੌਜਵਾਨ ਖਿਲਾਫ਼ ਕੇਸ ਦਰਜ ਜਵੱਦੀ ਇਲਾਕੇ ਵਿਚ ਵੱਧ ਰਹੀਆਂ ਵਾਰਦਾਤਾਂ... ਅਗਲੀ ਖ਼ਬਰ ਲੀਜਰ ਵੈਲੀ ਨੂੰ ਐਸ . ਟੀ . ਪੀ . ਸਾਈਟ ਬਣਾਉਣ ’ ਤੇ ਭੜਕੇ ਇਲਾਕਾ ਵਾਸੀ ਨਿਗਮ ਖ਼ਿਲਾਫ਼ ਰੋਸ ਰਿਹਾਇਸ਼ੀ ਇਲਾਕੇ ਦੇ ਬਿਲਕੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।