18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਵਾਈਨ ਫਲੂ ਤੋਂ ਗ੍ਰਸਤ ਮਰੀਜ਼ਾਂ ਲਈ ਫਿਲਹਾਲ ਸਥਾਨਕ ਸੀ. ਐੱਚ. ਸੀ. ਚ’ ਕੋਈ ਵਾਰਡ ਨਹੀਂ, ਪਰ ਜਾਗਰੂਕਤਾ ਮੁਹਿੰਮ ਜਾਰੀ

ਮਾਛੀਵਾੜਾ ਸਾਹਿਬ, 17 ਸਤੰਬਰ (ਮਨੋਜ ਕੁਮਾਰ)-ਬੇਹੱਦ ਤੇਜ਼ੀ ਨਾਲ ਵੱਧ ਰਿਹਾ ਸਵਾਈਨ ਫਲੂ ਦਾ ਵਾਇਰਸ ਫਿਲਹਾਲ ਜ਼ਿਆਦਾਤਰ ਲੁਧਿਆਣਾ ਮਹਾਂਨਗਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਅਜੇ ਇਸ ਦੇ ਇਕਾ ਦੁੱਕਾ ਹੀ ਮਾਮਲੇ ਨਜ਼ਰ ਆ ਰਹੇ ਹਨ।

ਡਾ. ਲਖਵਿੰਦਰ ਸਿੰਘ ਦੀ ਫਾਈਲ ਫ਼ੋਟੋ। 18-09-2026
ਮਾਛੀਵਾੜਾ ਸਾਹਿਬ, 17 ਸਤੰਬਰ (ਮਨੋਜ ਕੁਮਾਰ)-ਬੇਹੱਦ ਤੇਜ਼ੀ ਨਾਲ ਵੱਧ ਰਿਹਾ ਸਵਾਈਨ ਫਲੂ ਦਾ ਵਾਇਰਸ ਫਿਲਹਾਲ ਜ਼ਿਆਦਾਤਰ ਲੁਧਿਆਣਾ ਮਹਾਂਨਗਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਅਜੇ ਇਸ ਦੇ ਇਕਾ ਦੁੱਕਾ ਹੀ ਮਾਮਲੇ ਨਜ਼ਰ ਆ ਰਹੇ ਹਨ। ਪਰ ਜੇਕਰ ਸਵਾਈਨ ਫਲੂ ਦੇ ਇਲਾਜ ਦੀ ਗੱਲ ਕਰੀਏ ਤਾਂ ਅਜਿਹੇ ਗ੍ਰਸਤ ਮਰੀਜ਼ਾਂ ਲਈ ਸਥਾਨਕ ਸੀ. ਐੱਚ. ਸੀ. ਕੋਈ ਵੱਖਰਾ ਵਾਰਡ ਨਹੀਂ ਹੈ। ਇਸ ਦੀ ਜਾਣਕਾਰੀ ਨੂੰ ਹੋਰ ਸਾਂਝਾ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਖ਼ਤਰਨਾਕ ਵਾਇਰਸ ਜ਼ਰੂਰ ਹੈ ਕਿਉਂ ਕਿ ਜੇਕਰ ਇਸ ਮਾਮਲੇ ਵਿਚ ਕੁਤਾਹੀ ਵਰਤੀ ਜਾਵੇ ਤਾਂ ਇਸ ਦਾ ਮਨੁੱਖੀ ਜ਼ਿੰਦਗੀ ‘ਤੇ ਬੇਹੱਦ ਖ਼ਤਰਨਾਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸ ਦੇ ਲੱਛਣਾਂ ਵਿਚ ਖਾਂਸੀ, ਜ਼ੁਕਾਮ, ਬੁਖ਼ਾਰ ਤੇ ਸਰੀਰ ਦਾ ਟੁੱਟਣਾ ਆਮ ਲੱਛਣਾਂ ਵਿਚ ਸ਼ਾਮਿਲ ਹਨ ਤੇ ਜੇਕਰ ਇੱਕ ਵਾਰੀ ਇਸ ਦੀ ਪੁਸ਼ਟੀ ਹੋ ਗਈ ਤਾਂ ਉਸ ਨੂੰ ਸੰਭਾਲਣਾ ਮੁਸ਼ਕਿਲ ਹੈ। ਹਾਲਾਂਕਿ ਸਮੇਂ ਸਮੇਂ ‘ਤੇ ਲਗਾਤਾਰ ਉਹਨਾਂ ਦੀ ਟੀਮ ਇਸ ਮਾਮਲੇ ਵਿਚ ਜਾਗਰੂਕ ਕੈਂਪ ਵੀ ਲਗਾ ਰਹੀ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਸੁਚੇਤ ਰਹਿਣ।
ਪਿਛਲੀ ਖ਼ਬਰ ਮੇਲਾ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਪਿੰਡ ਰਾਜਗੜ੍ਹ ਵਿਖੇ ਅਕਾਲੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ ਅਕਾਲੀ ਵਰਕਰਾਂ... ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਹਾਕੀ ਟੂਰਨਾਮੈਂਟ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।