19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਹਾਦਰਗੜ੍ਹ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਬਹਾਲ ਹੋਈ ਕਮੇਟੀ ਵਿਰੁੱਧ ਹਾਈਕੋਰਟ ’ਚ ਪਾਈ ਰਿੱਟ ਵੀ ਖਾਰਜ

ਅਹਿਮਦਗੜ੍ਹ, 18 ਸਤੰਬਰ (ਰਵਿੰਦਰ ਪੁਰੀ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ. ਐੱਚ.

ਅਜੀਤ ਡੈਸਕ 19-09-2026
ਅਹਿਮਦਗੜ੍ਹ, 18 ਸਤੰਬਰ (ਰਵਿੰਦਰ ਪੁਰੀ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਪਿਛਲੇ ਸਮੇਂ ਤੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ ਹਰਨੇਕ ਸਿੰਘ ਸੇਖੋਂ ਛਪਾਰ ਵੱਲੋਂ ਕਮੇਟੀ ਵਿਰੁੱਧ ਬੇਨਿਯਮੀਆਂ ਅਤੇ ਘਪਲੇਬਾਜ਼ੀ ਦੇ ਲਗਾਏ ਗਏ ਦੋਸ਼ਾਂ ਸਬੰਧੀ ਕੀਤੀ ਗਈ ਸ਼ਿਕਾਇਤ ਬਾਅਦ ਜਿੱਥੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੌਜੂਦਾ ਕਮੇਟੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਉਸ ਦੇ ਨਾਲ ਹੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਵੀ ਕਮੇਟੀ ਵਿਰੁੱਧ ਚੇਅਰਮੈਨ ਸੇਖੋਂ ਵੱਲੋਂ ਪਾਈ ਗਈ ਰਿੱਟ ਪਟੀਸ਼ਨ ਵੀ ਖਾਰਜ ਕਰ ਦਿੱਤੀ ਗਈ। ਇਹ ਖੁਲਾਸਾ ਕਰਦਿਆਂ ਅੱਜ ਸਕੂਲ ਕਮੇਟੀ ਦੇ ਮੈਨੇਜਰ ਰਵਿੰਦਰ ਸਿੰਘ ਰੌਮੀ ਛਪਾਰ ਅਤੇ ਸੈਕਟਰੀ ਗੁਰਮੀਤ ਸਿੰਘ ਛਪਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੀ ਬਹੁਤ ਪੁਰਾਣੀ ਇਸ ਸ਼ਾਨਦਾਰ ਪ੍ਰਸਿੱਧ ਵਿੱਦਿਅਕ ਸੰਸਥਾ ਦਾ ਅਕਸ਼ ਖਰਾਬ ਕਰਨ ਲਈ ਅਤੇ ਪ੍ਰਬੰਧਕ ਕਮੇਟੀ ਨਾਲ ਨਿੱਜੀ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਗਈ ਜਿਸ ਨੂੰ ਸਿੱਖਿਆ ਵਿਭਾਗ ਪੰਜਾਬ ਅਤੇ ਮਾਨਯੋਗ ਹਾਈਕੋਰਟ ਵੱਲੋਂ ਵੀ ਕਮੇਟੀ ਦੇ ਹੱਕ ’ਚ ਕਲੀਨ ਚਿੱਟ ਦੇ ਦਿੱਤੀ ਗਈ। ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ ਇਹ ਸ਼ਿਕਾਇਤ ’ਤੇ ਕਾਰਵਾਈ ਰਾਜਨੀਤਿਕ ਦਬਾਅ ਕਾਰਨ ਕੀਤੀ ਗਈ ਸੀ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਸੀ। ਪਰ ਕਮੇਟੀ ਮੈਂਬਰਾਂ ਵੱਲੋਂ ਇਸ ਸਬੰਧੀ ਜਾਂਚ ਕਰਵਾਏ ਜਾਣ ਦੀ ਮੰਗ ਬਾਅਦ ਕੀਤੀ ਗਈ ਜਾਂਚ ਤੇ ਡਾਇਰੈਕਟਰ ਪੰਜਾਬ ਸਿੱਖਿਆ ਸਕੂਲ ਬੋਰਡ ਨੇ ਮਿਤੀ 06-09-2026 ਨੂੰ ਸਕੂਲ ਕਮੇਟੀ ਨੂੰ ਕਲੀਨ ਚਿੱਟ ਦਿੰਦਿਆਂ ਬਹਾਲ ਕਰ ਦਿੱਤਾ ਅਤੇ ਸਕੂਲ ਦੇ ਸਾਰੇ ਪ੍ਰਬੰਧ ਮੁੜ ਪਹਿਲਾਂ ਦੀ ਤਰ੍ਹਾਂ ਚਲਾਉਣ ਲਈ ਕਮੇਟੀ ਨੂੰ ਅਖਤਿਆਰ ਦੇ ਦਿੱਤੇ ਅਤੇ ਇਸ ਦੇ ਨਾਲ ਹੀ ਮਿਤੀ 09-09-2026 ਨੂੰ ਮਾਨਯੋਗ ਹਾਈਕੋਰਟ ਵੱਲੋਂ ਵੀ ਰਿਟ ਖਾਰਜ ਕਰ ਦਿੱਤੀ ਗਈ। ਇਸੇ ਸਬੰਧੀ ਉਕਤ ਕਮੇਟੀ ਮੈਂਬਰਾਂ ਨੇ ਸ਼ਿਕਾਇਤ ਕਰਤਾ ਵਿਰੁੱਧ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਸਕੂਲ ਕਮੇਟੀ ਨੂੰ ਨਿੱਜੀ ਰੰਜਿਸ਼ ਕਾਰਨ ਬਦਨਾਮ ਕਰਨ ਦੀ ਇਹ ਇੱਕ ਕੋਝੀ ਚਾਲ ਸੀ ਜੋ ਫੇਲ੍ਹ ਸਾਬਤ ਹੋਈ।
ਪਿਛਲੀ ਖ਼ਬਰ ਨਸ਼ੇ ਰੋਕਣਾ ਹੀ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਮੁੱਖ ਏਜੰਡਾ-ਇਯਾਲੀ ਅਗਲੀ ਖ਼ਬਰ ਕਾਰਗਿਲ ਜੰਗ ਦੇ ਮਹਾਨ ਸ਼ਹੀਦ ਸਿਪਾਹੀ ਬਲਵੰਤ ਸਿੰਘ ਬੜੈਚ ਦੀ 28ਵੀਂ ਬਰਸੀ ਤੇ ਸਮਾਗਮ ਸ਼ਹੀਦ ਬੜੈਚ ਦੀ ਸ਼ਹਾਦਤ ਤੇ ਪਰਿਵਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।