ਪੈਨਸ਼ਨਰ ਐਸੋਸ਼ੀਏਸ਼ਨ ਖੰਨਾ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ’ਤੇ ਸੰਗਰੂਰ ਮੋਰਚੇ ’ਚ ਕੀਤੀ ਸ਼ਮੂਲੀਅਤ
ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)- ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਪ੍ਰੈੱਸ ਸੱਕਤਰ ਵਿਧੀ ਚੰਦ ਤੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਪੈਨਸ਼ਨਰ ਐਸੋਸ਼ੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਖੰਨਾ ਮੰਡਲ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਅਕਾਸ਼ ਗੂੰਜਾਉ ਨਾਹਰੇ ਲਗਾਉਂਦੇ ਹੋਏ ਗੁਰਸੇਵਕ ਸਿੰਘ ਮੋਹੀ ਪ੍ਰਧਾਨ ਦੀ ਅਗਵਾਈ ਹੇਠ ਸਾਂਝੀ ਤਾਲਮੇਲ ਕਮੇਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਵਲੋਂ ਸੰਗਰੂਰ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਸ਼ਮੂਲੀਅਤ ਕੀਤੀ। ਮੋਰਚੇ ਵਿੱਚ ਖੰਨਾ ਸਰਕਲ ਦਫ਼ਤਰ ਤੋਂ ਚਲਦੇ ਸਮੇਂ ਪੈਨਸ਼ਨਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸਾਰੇ ਅਦਾਰਿਆਂ ਵਿਚ ਪੱਕੀ ਭਰਤੀ ਕਰਕੇ ਭਰਤੀ ਕੀਤੇ ਆਉਟਸੋਰਸਿਸ ਤੇ ਠੇਕਾ ਕਾਮਿਆਂ ਨੂੰ ਯੋਗਤਾ ਅਨੁਸਾਰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਪੈਨਸ਼ਨਰਾਂ ਨੂੰ 2 .
ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)- ਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਵਰਕਿੰਗ ਕਮੇਟੀ ਖੰਨਾ ਦੇ ਪ੍ਰੈੱਸ ਸੱਕਤਰ ਵਿਧੀ ਚੰਦ ਤੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਪੈਨਸ਼ਨਰ ਐਸੋਸ਼ੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਖੰਨਾ ਮੰਡਲ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਅਕਾਸ਼ ਗੂੰਜਾਉ ਨਾਹਰੇ ਲਗਾਉਂਦੇ ਹੋਏ ਗੁਰਸੇਵਕ ਸਿੰਘ ਮੋਹੀ ਪ੍ਰਧਾਨ ਦੀ ਅਗਵਾਈ ਹੇਠ ਸਾਂਝੀ ਤਾਲਮੇਲ ਕਮੇਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਵਲੋਂ ਸੰਗਰੂਰ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਸ਼ਮੂਲੀਅਤ ਕੀਤੀ। ਮੋਰਚੇ ਵਿੱਚ ਖੰਨਾ ਸਰਕਲ ਦਫ਼ਤਰ ਤੋਂ ਚਲਦੇ ਸਮੇਂ ਪੈਨਸ਼ਨਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸਾਰੇ ਅਦਾਰਿਆਂ ਵਿਚ ਪੱਕੀ ਭਰਤੀ ਕਰਕੇ ਭਰਤੀ ਕੀਤੇ ਆਉਟਸੋਰਸਿਸ ਤੇ ਠੇਕਾ ਕਾਮਿਆਂ ਨੂੰ ਯੋਗਤਾ ਅਨੁਸਾਰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਪੈਨਸ਼ਨਰਾਂ ਨੂੰ 2 .59 ਦਾ ਗੁਣਾਂਕ ਲਗਾਕੇ ਪੈਨਸ਼ਨ ਸੋਧਕੇ ਦਿੱਤੀ, ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸਕੇਲ ਲਾਗੂ ਕੀਤੇ ਜਾਣ, ਕੱਟੇ ਗਏ ਸਾਰੇ ਭੱਤੇ ਬਹਾਲ ਕੀਤੇ ਜਾਣ, ਨੌਕਰੀ ਤੋਂ ਕੱਢੇ ਸਾਰੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਮੈਡੀਕਲ ਕੈਸਲੈਸ਼ ਸਕੀਮ ਬਹਾਲ ਕੀਤੀ ਜਾਵੇ, 200 ਰੁਪਏ ਡਿਵੈਲਪਮੈਂਟ ਟੈਕਸ ਲੈਣਾ ਬੰਦ ਕੀਤਾ ਜਾਵੇ, ਮੁਲਾਜ਼ਮ ਦੇ ਹੱਕ ਵਿੱਚ ਹੋਏ ਸਾਰੇ ਕੋਰਟਾਂ ਦੇ ਫੈਸਲੇ ਬਿਨਾਂ ਦੇਰੀ ਤੋਂ ਲਾਗੂ ਕੀਤੇ ਜਾਣ, ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਦਲਵਾਰ ਸਿੰਘ, ਹਰਬੰਸ ਸਿੰਘ ਅਤੇ ਸਰਕਲ ਕਮੇਟੀ ਖੰਨਾ ਦੇ ਸੁਰਜੀਤ ਸਿੰਘ, ਬਲਜੀਤ ਸਿੰਘ, ਪਰਵਿੰਦਰ ਸਿੰਘ ਆਦਿ ਆਗੂ ਸ਼ਾਮਿਲ ਸਨ।