01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿੰਡ ਕਿਲ੍ਹਾ ਹਾਂਸ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

ਰਾੜਾ ਸਾਹਿਬ, 30 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਪਿੰਡ ਕਿਲਾ ਹਾਂਸ ਵਿਖੇ ਕਾਂਗਰਸੀ ਵਰਕਰਾਂ ਦੀ ਰੱਖੀ ਮੀਟਿੰਗ ਦੌਰਾਨ ਸਮੂਹ ਆਗੂਆਂ ਤੇ ਵਰਕਰਾਂ ਦਾ ਭਾਜਪਾ ਖਿਲਾਫ ਵੋਟ ਚੋਰ ਗੱਦੀ ਛੋਡ ਨੂੰ ਲੈ ਕੇ ਰੱਖੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਸਾਥੀਆ ਸਮੇਤ ਪਹੁੰਚਣ ’ਤੇ ਧੰਨਵਾਦ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸਕਿਊਰਟੀ ਨਾ ਲੈਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਕੀਤੇ ਵਾਅਦੇ ਤੋ ਭੱਜ ਗਿਆ ਹੈ। ਗਿੱਲ ਬੇਰਕਲਾਂ ਨੇ ਕਿਹਾ ਕਿ ਬਾਹਰਲੇ ਸੂਬੇ ਦੀ ਔਰਤ ਨੂੰ ਸਰਕਾਰੀ ਕੋਠੀ ਵਿੱਚ ਰੱਖਣਾ ਪੰਜਾਬ ਨੂੰ ਵੰਗਾਰਨਾ ਹੈ।

ਅਜੀਤ ਡੈਸਕ 01-10-2026
ਰਾੜਾ ਸਾਹਿਬ, 30 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਪਿੰਡ ਕਿਲਾ ਹਾਂਸ ਵਿਖੇ ਕਾਂਗਰਸੀ ਵਰਕਰਾਂ ਦੀ ਰੱਖੀ ਮੀਟਿੰਗ ਦੌਰਾਨ ਸਮੂਹ ਆਗੂਆਂ ਤੇ ਵਰਕਰਾਂ ਦਾ ਭਾਜਪਾ ਖਿਲਾਫ ਵੋਟ ਚੋਰ ਗੱਦੀ ਛੋਡ ਨੂੰ ਲੈ ਕੇ ਰੱਖੇ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਸਾਥੀਆ ਸਮੇਤ ਪਹੁੰਚਣ ’ਤੇ ਧੰਨਵਾਦ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸਕਿਊਰਟੀ ਨਾ ਲੈਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਕੀਤੇ ਵਾਅਦੇ ਤੋ ਭੱਜ ਗਿਆ ਹੈ। ਗਿੱਲ ਬੇਰਕਲਾਂ ਨੇ ਕਿਹਾ ਕਿ ਬਾਹਰਲੇ ਸੂਬੇ ਦੀ ਔਰਤ ਨੂੰ ਸਰਕਾਰੀ ਕੋਠੀ ਵਿੱਚ ਰੱਖਣਾ ਪੰਜਾਬ ਨੂੰ ਵੰਗਾਰਨਾ ਹੈ। ਉਨਹਾਂ ਪੁੱਛਿਆ ਕਿ ਇਹ ਸਰਕਾਰੀ ਇਮਾਰਤਾ ਗਾਇਤਰੀ ਬਿਸ਼ਨੋਈ ਵਰਗੀਆ ਆਮ ਆਦਮੀ ਪਾਰਟੀ ਦੀਆ ਮਹਿਲਾਵਾਂ ਲਈ ਹੀ ਹਨ ਪੰਜਾਬ ਦੇ ਲੋਕਾਂ ਲਈ ਕਿਉੁ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਕੰਗਾਲ ਹੋ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਆਗੂ ਮਹਿੰਗੀਆਂ ਗੱਡੀਆਂ ਅਤੇ ਕਰੋੜਾਂ ਦੀਆਂ ਕੋਠੀਆਂ ਲੈ ਰਹੇ ਹਨ ਕਿ ਪੰਜਾਬ ਦੇ ਲੋਕ ਇਹੋ ਜਿਹਾ ਬਦਲਾਅ ਚਾਹੁੰਦੇ ਸਨ। ਇਸ ਮੋਕੇ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾ ਮੈਂਬਰ ਜਿਲ੍ਹਾ ਪ੍ਰੀਸ਼ਦ, ਬਲਜੀਤ ਸਿੰਘ ਕਿਲਾ ਹਾਂਸ ਸਾਬਕਾ ਸਰਪੰਚ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਚੋਪੜਾ ਸਿਰਥਲਾ ਮੀਡੀਆ ਕੁਆਰਡੀਨੇਟਰ, ਜੱਗੀ ਰਾਮਗੜ ਸਰਦਾਰਾ, ਸੋਨੀ ਮਦਨੀਪੁਰ, ਗੁਰਮੀਤ ਸਿੰਘ ਲਸੋਈ, ਬੂਟਾ ਸਿੰਘ ਰਾਮਗੜ ਸਰਦਾਰਾ ਆਦਿ ਸਨ।
ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਨੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਨਾਲ ਕੀਤਾ ਸੰਵਾਦ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਸਰਕਾਰੀ ਜਾਇਦਾਦਾਂ ’ਤੇ ਦਿੱਲੀ ਵਾਲੇ ਕਾਬਜ਼ ਹੋਏ- ਜਥੇਦਾਰ ਘਲੋਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।