ਇੰਟਰਲਾਕ ਟਾਈਲਾਂ ਨਾਲ ਗਲੀ ਬਣਨ ਦੀ ਖੁਸ਼ੀ ਵਿਚ ਪੰਚਾਇਤ ਦਾ ਸਨਮਾਨ
ਮਲੌਦ, 30 (ਕੁਲਵਿੰਦਰ ਸਿੰਘ)-ਗ੍ਰਾਮ ਪੰਚਾਇਤ ਪਿੰਡ ਨਿਜ਼ਾਮਪੁਰ ਦੁਆਰਾ ਚਿਰਾਂ ਤੋਂ ਅਧੂਰੀ ਪਈ ਤਰਸਯੋਗ ਹਾਲਤ ਵਾਲੀ ਗਲੀ ਇੰਟਰਲਾਕ ਟਾਈਲਾਂ ਨਾਲ ਤਿਆਰ ਕਰਵਾਉਣ ਦੀ ਖੁਸ਼ੀ ਵਿਚ ਗੁਰਮੁਖ ਸਿੰਘ ਤੇ ਸਰਨਜੀਤ ਸਿੰਘ ਕਾਲਾ ਨੇ ਗ੍ਰਾਮ ਪੰਚਾਇਤ ਦਾ ਸਨਮਾਨ ਕਰਨ ਦੇ ਨਾਲ-ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਦੱਸਣਯੋਗ ਹੈ ਕਿ ਇਹ ਗਲੀ ਬਾਰਿਸ਼ ਦੇ ਦਿਨਾਂ ਵਿਚ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਸੀ, ਜਿਸ ਨਾਲ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਅਜੀਤ ਡੈਸਕ
01-10-2026