01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੰਜਾਬ ਸਰਕਾਰ ਵਲੋਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣ ਦੇ ਫੈਸਲੇ ਦਾ ਸਵਾਗਤ

ਪਾਇਲ, 30 ਸਤੰਬਰ (ਨਿਜਾਮਪੁਰ-ਰਜਿੰਦਰ ਸਿੰਘ)- ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਵਲੋਂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਰਸ ਦੇ ਅਧਾਰ ’ਤੇ ਭਰਤੀ ਗਰੁੱਪ-ਸੀ (ਕਲਰਕ) ਕਰਮਚਾਰੀਆਂ ਤੇ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਸਬੰਧੀ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦਾ ਭਰਪੂਰ ਸੁਆਗਤ ਕੀਤਾ ਗਿਆ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨਵੇਂ ਪੱਤਰ ਅਨੁਸਾਰ 30 ਜਨਵਰੀ 2024 ਤੋਂ ਪਹਿਲਾਂ ਤਰਸ ਦੇ ਅਧਾਰ ’ਤੇ ਭਰਤੀ ਹੋਈਆਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਰਾਹਤ ਦੇਣ ਵਾਲਾ ਕਦਮ ਹੈ।

ਗੁਰਪ੍ਰੀਤ ਸਿੰਘ ਖੱਟੜਾ 01-10-2026
ਪਾਇਲ, 30 ਸਤੰਬਰ (ਨਿਜਾਮਪੁਰ-ਰਜਿੰਦਰ ਸਿੰਘ)- ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਵਲੋਂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਰਸ ਦੇ ਅਧਾਰ ’ਤੇ ਭਰਤੀ ਗਰੁੱਪ-ਸੀ (ਕਲਰਕ) ਕਰਮਚਾਰੀਆਂ ਤੇ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਸਬੰਧੀ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਦਾ ਭਰਪੂਰ ਸੁਆਗਤ ਕੀਤਾ ਗਿਆ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨਵੇਂ ਪੱਤਰ ਅਨੁਸਾਰ 30 ਜਨਵਰੀ 2024 ਤੋਂ ਪਹਿਲਾਂ ਤਰਸ ਦੇ ਅਧਾਰ ’ਤੇ ਭਰਤੀ ਹੋਈਆਂ ਮ੍ਰਿਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਰਾਹਤ ਦੇਣ ਵਾਲਾ ਕਦਮ ਹੈ। ਇਸ ਤੋਂ ਇਲਾਵਾ ਇਕ ਸਾਲ ’ਚ ਟਾਈਪ ਟੈਸਟ ਪਾਸ ਨਾ ਕਰਨ ’ਤੇ ਦਰਜਾ-4 ਦੀ ਅਸਾਮੀ ’ਤੇ ਭੇਜਣ ਦੀ ਸ਼ਰਤ ਨੂੰ ਹਟਾਉਣਾ ਵੀ ਕਰਮਚਾਰੀਆਂ ਦੇ ਹਿੱਤ ਵਿਚ ਹੈ। ਇਸ ਮੌਕੇ ਉਨ੍ਹਾਂ ਨੇ ਮਨਿਸਟੀਰੀਅਲ ਸਟਾਫ਼ ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਡੀ. ਸੀ. ਦਫ਼ਤਰ ਦੇ ਪ੍ਰਧਾਨ ਤਜਿੰਦਰ ਸਿੰਘ ਨੰਗਲ ਅਤੇ ਹੋਰ ਸਮੂਹ ਵੱਖ-ਵੱਖ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਟਾਈਪ ਟੈਸਟ ਵਾਲੇ ਕਰਮਚਾਰੀਆਂ ਦੀ ਇਸ ਅਹਿਮ ਮੰਗ ਨੂੰ ਮਨਾਉਣ ਲਈ ਜਥੇਬੰਦੀ ਵੱਲੋਂ ਸਰਕਾਰ ’ਤੇ ਨਿਰੰਤਰ ਪ੍ਰੈਸ਼ਰ ਬਣਾਇਆ ਗਿਆ ਤੇ ਲਗਾਤਾਰ ਸੰਘਰਸ਼ ਕੀਤਾ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਹਦਾਇਤਾਂ ਨੂੰ ਸਿੱਖਿਆ ਵਿਭਾਗ ਸਮੇਤ ਸਮੂਹ ਸਰਕਾਰੀ ਵਿਭਾਗਾਂ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਏ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
ਪਿਛਲੀ ਖ਼ਬਰ ਪ੍ਰਸ਼ਾਸਨ ਨੇ ਫੁੱਟਪਾਥ ਖਾਲੀ ਕਰਵਾਏ, ਦੁਕਾਨਦਾਰਾਂ ਨੂੰ ਚਿਤਾਵਨੀ ਸੜਕਾਂ ’ਤੇ ਰੇਹੜੀਆਂ ਲਾਈਆਂ ਤਾਂ ਹੋਵੇਗੀ ਕਾਰਵਾਈ ਅਗਲੀ ਖ਼ਬਰ ਇੰਟਰਲਾਕ ਟਾਈਲਾਂ ਨਾਲ ਗਲੀ ਬਣਨ ਦੀ ਖੁਸ਼ੀ ਵਿਚ ਪੰਚਾਇਤ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।