28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਲੌਦ ਵਿਖੇ ‘ਸਰਬ ਸਾਂਝਾ ਆਰਟ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸੰਪੂਰਨ

ਮਲੌਦ, 27 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੇ ਬੱਚਿਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵੱਡਾ ਮੰਚ ਪ੍ਰਦਾਨ ਕਰਨ ਲਈ ਚੜ੍ਹਦੀ ਕਲਾ ਸਭਿਆਚਾਰਕ ਅਤੇ ਸਪੋਰਟਸ ਵੈੱਲਫੇਅਰ ਕਲੱਬ ਵਲੋਂ ਕਮਿਊਨਿਟੀ ਹਾਲ, ਮਲੌਦ ਵਿਖੇ ਕਰਵਾਇਆ ਗਿਆ ਵਿਸ਼ਾਲ ‘ਸਰਬ ਸਾਂਝਾ ਆਰਟ ਮੇਲਾ’ ਬੱਚਿਆਂ ਵਿਚ ਨਵੀਂ ਊਰਜਾ ਅਤੇ ਅਮਿਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੂਰਨ ਹੋ ਗਿਆ। ਇਸ ਸਮਾਗਮ ਵਿਚ ਮੁੱਖ ਸਪਾਂਸਰ ‘ਦੀਪਕ ਫੀਡ ਮਲੌਦ’ ਦਾ ਵਿਸ਼ੇਸ਼ ਯੋਗਦਾਨ ਰਿਹਾ।

ਅਜੀਤ ਡੈਸਕ 28-10-2026
ਮਲੌਦ, 27 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੇ ਬੱਚਿਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵੱਡਾ ਮੰਚ ਪ੍ਰਦਾਨ ਕਰਨ ਲਈ ਚੜ੍ਹਦੀ ਕਲਾ ਸਭਿਆਚਾਰਕ ਅਤੇ ਸਪੋਰਟਸ ਵੈੱਲਫੇਅਰ ਕਲੱਬ ਵਲੋਂ ਕਮਿਊਨਿਟੀ ਹਾਲ, ਮਲੌਦ ਵਿਖੇ ਕਰਵਾਇਆ ਗਿਆ ਵਿਸ਼ਾਲ ‘ਸਰਬ ਸਾਂਝਾ ਆਰਟ ਮੇਲਾ’ ਬੱਚਿਆਂ ਵਿਚ ਨਵੀਂ ਊਰਜਾ ਅਤੇ ਅਮਿਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੂਰਨ ਹੋ ਗਿਆ। ਇਸ ਸਮਾਗਮ ਵਿਚ ਮੁੱਖ ਸਪਾਂਸਰ ‘ਦੀਪਕ ਫੀਡ ਮਲੌਦ’ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਵਿਚ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਾਨ ਸੋਨੀਆ ਗੋਇਲ ਨੇ ਕਲੱਬ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਕਲਾਤਮਕ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਅੱਗੇ ਵਧਣ ਦਾ ਸਹੀ ਮੰਚ ਮਿਲ ਸਕੇ। ਇਸ ਤੋਂ ਇਲਾਵਾ ‘ਸ਼ਿਆਮਾ ਅਤਰ ਮਲੇਰਕੋਟਲਾ’, ਵਰਮਾ ਗੋਲਡ ਜਿੰਮ ਮਲੌਦ, ਅਲੀ ਬਾਗ ਟੀ ਮਲੇਰਕੋਟਲਾ, ਲਕਸ਼ ਫਲੋਰਾ ਨਰਸਰੀ ਮਲੇਰਕੋਟਲਾ, ਮਲੌਦ ਇਲਾਕੇ ਦੇ ਸਮੂਹ ਸਕੂਲਾਂ ਦੇ ਪਿ੍ਰੰਸੀਪਲਾਂ, ਅਧਿਆਪਕਾਂ ਆਦਿ ਵਿਸ਼ੇਸ਼ ਸਹਿਯੋਗ ਰਿਹਾ। ਪ੍ਰੋਗਰਾਮ ਇੰਚਾਰਜ ਗੁਰਸੇਵਕ ਸਿੰਘ, ਮੁਹੰਮਦ ਰਿਜ਼ਵਾਨ ਅਤੇ ਕੋਆਰਡੀਨੇਟਰ ਮਨਪ੍ਰੀਤ ਸ਼ਰਮਾ ਨੇ ਪੂਰੇ ਸਮਾਗਮ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਆਰਟ ਮੇਲੇ ਵਿਚ ਇਲਾਕੇ ਦੇ ਸਕੂਲਾਂ ਤੋਂ ਵੱਡੀ ਗਿਣਤੀ ਬੱਚਿਆਂ ਨੇ ਭਾਗ ਲਿਆ। ਹਰ ਇੱਕ ਬੱਚੇ ਨੂੰ ਸੋਨ ਤਗਮੇ, ਸਰਟੀਫਿਕੇਟ, ਰਿਫ਼ੈ੍ਸ਼ਮੈਂਟ ਅਤੇ ਡਰਾਇੰਗ ਸ਼ੀਟ ਦਿੱਤੀ ਗਈ, ਜਦਕਿ ਜੇਤੂ ਬੱਚਿਆਂ ਨੂੰ ‘ਸ਼ਿਆਮਾ ਅਤਰ’ ਅਤੇ ‘ਅਲੀ ਬਾਗ ਟੀ’ ਵਲੋਂ ਉਚੇਚੇ ਤੌਰ ’ਤੇ ਦਿੱਤੇ ਗਏ ਆਕਰਸ਼ਕ ਸ਼ਿਫ਼ਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਮਨਜ਼ੂਰ ਅਹਿਮਦ ਨੇ ਮੋਟੀਵੇਸ਼ਨਲ ਸਪੀਚ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੁਰੱਖਿਅਤ ਬਚਪਨ ਅਭਿਆਨ ਤਹਿਤ ਆਰ. ਐੱਸ. ਐੱਫ. ਐੱਫ. ਪੀ.ਐਮ. ਸ੍ਰੀ ਸਰਕਾਰੀ ਹਾਈ ੀਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨ... ਅਗਲੀ ਖ਼ਬਰ ਕਿਸਾਨ ਮਜ਼ਦੂਰ ਅੰਦੋਲਨ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋਂ ਦੀ ਪੰਜਵੀਂ ਬਰਸੀ ਮਨਾਈ - ਸ਼ਹਾਦਤ ਨਾਲ ਜਬਰ , ਜ਼ੁ ਲਮ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।