ਪਿੰਡ ਰਾਮਗੜ੍ਹ ਵਿਖੇ 24 ਨੂੰ ਲੱਗੇਗਾ ਇਕ ਪਿੰਡ ਓਪਨ ਕਬੱਡੀ ਦਾ ਮਹਾਂਕੁੰਭ-ਕਮਲ ਮਾਂਗਟ
ਸਾਹਨੇਵਾਲ, 28 ਅਕਤੂਬਰ (ਅਮਰਜੀਤ ਸਿੰਘ ਮੰਗਲੀ)-ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਾਮੀ ਪਿੰਡ ਰਾਮਗੜ੍ਹ ਵਿਖੇ ਸਾਲਾਨਾ ਕਬੱਡੀ ਮਹਾਂਕੁੰਭ 24 ਨਵੰਬਰ, ਦਿਨ ਮੰਗਲਵਾਰ ਨੂੰ ਗੁਰਪੁਰਬ ਮੌਕੇ ਕਰਵਾਇਆ ਜਾਵੇਗਾ। ਇਸ ਸਬੰਧੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਵਿਚ ਨਾਮਵਰ ਟੀਮਾਂ ਦੇ ਦਿਲਚਸਪ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ।
ਅਜੀਤ ਡੈਸਕ
29-10-2026