29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬੀ. ਕੇ. ਯੂ. ਏਕਤਾ ਉਗਰਾਹਾਂ ਮਾਨਸਾ ’ਚ ਕੀਤੇ ਪੁਲਿਸ ਜਬਰ ਦੇ ਰੋਸ ਤਹਿਤ ਥਾਣਾ ਪਾਇਲ ਅੱਗੇ ਦਿੱਤਾ ਰੋਸ ਧਰਨਾ

ਪਾਇਲ, 28 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਮਾਨਸਾ ’ਚ ਪੁਲਿਸ ਜਬਰ ਖ਼ਿਲਾਫ਼ ਬੀ. ਕੇ.

ਅਜੀਤ ਡੈਸਕ 29-10-2026
ਪਾਇਲ, 28 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਮਾਨਸਾ ’ਚ ਪੁਲਿਸ ਜਬਰ ਖ਼ਿਲਾਫ਼ ਬੀ. ਕੇ. ਯੂ. ਏਕਤਾ ਉਗਰਾਹਾਂ ਵਲੋਂ ਦਿੱਤੇ ਗਏ ਸੱਦੇ ਤਹਿਤ ਪੁਲਿਸ ਥਾਣਿਆਂ ਅੱਗੇ ਰੋਸ ਧਰਨਾ ਦੇਣ ਅਧੀਨ ਪਾਇਲ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਵੇਲੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਬਲਾਕ ਸਕੱਤਰ ਜਸਵੀਰ ਸਿੰਘ ਅਸਗਰੀਪੁਰ ਨੇ ਕਿਹਾ ਕਿ ਜੋ ਸਰਕਾਰ ਵਲੋਂ ਨੰਗਾ ਚਿੱਟਾ ਜਬਰ ਰਾਜ ਨਚਾਇਆ ਜਾ ਰਿਹਾ ਹੈ। ਉਹ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮਾਨਸਾ ਧਰਨੇ ’ਤੇ ਜਬਰ ਦੇ ਹੱਥ ਪਰੇ ਰੱਖੇ, ਸਰਕਾਰ ਪਹਿਲਾਂ ਮਿ੍ਰਤਕ ਦੇਹਾਂ ਨੂੰ ਧੱਕੇ ਨਾਲ ਸੰਸਕਾਰ ਕੀਤੇ ਹਨ, ਜੋ ਹੁਣ ਮਿ੍ਰਤਕ ਦੇਹ ਹੈ ਉਸ ਦਾ ਵੀ ਸੰਸਕਾਰ ਆਪ ਧੱਕੇ ਨਾਲ ਕਰਨ ਜਾ ਰਹੀ ਸੀ। ਉਨ੍ਹਾਂ ਮੰਗ ਕੀਤੀ ਕਿ ਦਲਜੀਤ ਸਿੰਘ ਭੰਮਾ ਦੀ ਮਿ੍ਰਤਕ ਦੇਹ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕੀਤੀ ਜਾਵੇ। ਪੁਲਿਸ ਨੇ ਜੋ ਰਾਹ ਫੜਿਆ ਹੈ, ਉਸ ਦਾ ਸਾਨੂੰ ਜ਼ਬਰਦਸਤ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਵਲੋਂ ਜਿਸ ਤਰੀਕੇ ਨਾਲ ਸਾਡੇ ਉੱਪਰ ਨੰਗੇ ਚਿੱਟੇ ਹਮਲੇ ਕੀਤੇ ਜਾ ਰਹੇ। ਉਨ੍ਹਾਂ ਨੂੰ ਰੋਕਣ ਲਈ ਸਾਨੂੰ ਸਾਰੀਆਂ ਹੋਰ ਜਨਤਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ। ਇਸ ਸਮੇਂ ਬਲਾਕ ਪ੍ਰਧਾਨ ਹਾਕਮ ਸਿੰਘ ਜਰਗੜੀ, ਹਰਜੀਤ ਸਿੰਘ ਘਲੋਟੀ, ਠੇਕਾ ਮੁਲਾਜ਼ਮ ਜਸਵਿੰਦਰ ਸਿੰਘ, ਸੁਖਪ੍ਰੀਤ ਸਿੰਘ ਤੇ ਪਰਮਵੀਰ ਸਿੰਘ ਘਲੋਟੀ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਪਿੰਡ ਜੰਡਾਲੀ ਵਿਖੇ ਆਂਗਣਵਾੜੀ ਕੇਂਦਰ ਅਤੇ ਧਰਮਸ਼ਾਲਾ ਦਾ ਰਸਮੀ ਉਦਘਾਟਨ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਖੰਨਾ ਦੇ ਜਿਮਨਾਸਟਿਕ ਖਿਡਾਰੀਆਂ ਦੀਆਂ ਜਿੱਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।