05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਰਾੜਾ ਸਾਹਿਬ ਲਾਗੇ ਬਠਿੰਡਾ ਬ੍ਰਾਂਚ ਨਹਿਰ ’ਚ ਪਾਣੀ ਆਉਂਦਿਆਂ ਹੀ ਮਾਈਨਿੰਗ ਦਾ ਕੰਮ ਬੰਦ, ਪਿੱਛੇ ਛੱਡ ਦਿੱਤੀਆਂ ਮੁਸ਼ਕਿਲਾਂ

ਰਾੜਾ ਸਾਹਿਬ, 4 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਰਾੜਾ ਸਾਹਿਬ ਲਾਗੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਚੱਲ ਰਹੀ ਮਾਈਨਿੰਗ ਦਾ ਕੰਮ ਨਹਿਰ ਵਿਚ ਪਾਣੀ ਛੱਡੇ ਜਾਣ ਕਾਰਨ ਬੰਦ ਹੋ ਗਿਆ ਹੈ, ਪਰ ਠੇਕੇਦਾਰ ਦੀ ਅਣਗਹਿਲੀ ਦੇ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮਾਈਨਿੰਗ ਦੌਰਾਨ ਰੇਤ ਦੀ ਢੋਆ-ਢੁਆਈ ਲਈ ਦਿਨ-ਰਾਤ ਚੱਲਦੇ ਰਹੇ ਟਿੱਪਰਾਂ ਕਾਰਨ ਨਹਿਰ ਦੇ ਨਾਲ ਲੱਗਦੇ ਕੱਚੇ ਰਸਤੇ ਤੇ ਸੜ੍ਹਕ ਦੀ ਹਾਲਤ ਖ਼ਸਤਾ ਹੋ ਗਈ ਹੈ ਤੇ ਵਾਹਨਾਂ ਦੀ ਆਵਾਜਾਈ ਨਾਲ ਉੱਡਦੀ ਮਿੱਟੀ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ।

ਅਜੀਤ ਡੈਸਕ 05-11-2026
ਰਾੜਾ ਸਾਹਿਬ, 4 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)–ਰਾੜਾ ਸਾਹਿਬ ਲਾਗੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਚੱਲ ਰਹੀ ਮਾਈਨਿੰਗ ਦਾ ਕੰਮ ਨਹਿਰ ਵਿਚ ਪਾਣੀ ਛੱਡੇ ਜਾਣ ਕਾਰਨ ਬੰਦ ਹੋ ਗਿਆ ਹੈ, ਪਰ ਠੇਕੇਦਾਰ ਦੀ ਅਣਗਹਿਲੀ ਦੇ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮਾਈਨਿੰਗ ਦੌਰਾਨ ਰੇਤ ਦੀ ਢੋਆ-ਢੁਆਈ ਲਈ ਦਿਨ-ਰਾਤ ਚੱਲਦੇ ਰਹੇ ਟਿੱਪਰਾਂ ਕਾਰਨ ਨਹਿਰ ਦੇ ਨਾਲ ਲੱਗਦੇ ਕੱਚੇ ਰਸਤੇ ਤੇ ਸੜ੍ਹਕ ਦੀ ਹਾਲਤ ਖ਼ਸਤਾ ਹੋ ਗਈ ਹੈ ਤੇ ਵਾਹਨਾਂ ਦੀ ਆਵਾਜਾਈ ਨਾਲ ਉੱਡਦੀ ਮਿੱਟੀ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਜਦੋਂ ਅੱਜ ਅਜੀਤ ਦੀ ਟੀਮ ਵੱਲੋਂ ਮੌਕੇ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਨਹਿਰ ਵਿੱਚ ਪਾਣੀ ਆਉਣ ਕਾਰਨ ਮਾਈਨਿੰਗ ਦਾ ਕੰਮ ਬੰਦ ਪਿਆ ਸੀ। ਸਥਾਨਕ ਲੋਕਾਂ ਅਨੁਸਾਰ ਟਿੱਪਰਾਂ ਦੀ ਆਵਾਜਾਈ ਲਈ ਨਹਿਰ ਦੇ ਇਕ ਕਿਨਾਰੇ ਨੂੰ ਤੋੜ ਕੇ ਰਸਤਾ ਬਣਾਇਆ ਗਿਆ ਸੀ। ਇਸ ਪਾੜ ਨੂੰ ਬੰਦ ਕਰਨ ਲਈ ਵਰਤੇ ਗਏ ਪ੍ਰਬੰਧਾਂ ਦੀ ਮਜ਼ਬੂਤੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਨੂੰ ਖ਼ਦਸ਼ਾ ਹੈ ਕਿ ਜੇਕਰ ਪਾਣੀ ਦਾ ਪੱਧਰ ਵਧਦਾ ਹੈ ਤਾਂ ਕਿਨਾਰੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਸਬੰਧਤ ਵਿਭਾਗ ਵੱਲੋਂ ਮੌਕੇ ਦੀ ਜਾਂਚ ਕਰਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਪਾੜ ਨੂੰ ਬੰਦ ਕਰਨ ਲਈ ਵਰਤੀ ਗਈ ਮਿੱਟੀ ਨਹਿਰ ਦੇ ਨਾਲ ਲੱਗਦੇ ਕੱਚੇ ਰਸਤੇ ਤੋਂ ਚੁੱਕੇ ਜਾਣ ਕਾਰਨ ਰਸਤਾ ਹੋਰ ਖ਼ਰਾਬ ਹੋ ਗਿਆ ਹੈ ਜੋ ਕਿ ਪਿੰਡ ਖੱਟੜਾ ਦੇ ਪੁੱਲ ਨੂੰ ਨਹਿਰ ਦੇ ਨਾਲ ਨਾਲ ਜਾਂਦਾ ਹੈ। ਮਾਈਨਿੰਗ ਵਾਲੇ ਸਥਾਨ ਤੇ ਨਹਿਰ ’ਤੇ ਬਣੇ ਪਿੰਡ ਘਣਗਸ ਦੇ ਪੁਲ ਉੱਪਰੋਂ ਲੰਘਦੀ ਸੜਕ ਤੇ ਪਿੰਡ ਵੱਲ ਜਾਣ ਵਾਲੇ ਰਸਤੇ ’ਤੇ ਮਿੱਟੀ ਜਮਾਂ ਹੋਣ ਕਾਰਨ ਵਾਹਨਾਂ ਦੇ ਲੰਘਣ ਸਮੇਂ ਧੂੜ ਮਿੱਟੀ ਉੱਡਦੀ ਹੈ। ਇਸ ਨਾਲ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਸਤੇ ਤੋਂ ਲੰਘਣ ਵਾਲੇ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਖ਼ਾਸ ਕਰਕੇ ਤਿਉਹਾਰਾਂ ਦੇ ਦਿਨਾਂ ਵਿੱਚ ਲੋਕਾਂ ਦੀ ਆਵਾਜ ਾਈ ਵਧਣ ਕਾਰਨ ਧੂੜ-ਮਿੱਟੀ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਤੋਂ ਢੁੱਕਵੇਂ ਕਦਮ ਚੁੱਕੇ ਜਾਣ ਦੀ ਕੀਤੀ ਮੰਗ- ਪਿੰਡ ਘਣਗਸ ਦੇ ਸਰਪੰਚ ਹਰਵਿੰਦਰ ਸਿੰਘ ਝੱਜ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਕਿਨਾਰੇ ਬਣਾਏ ਗਏ ਪਾੜ ਦੀ ਸੁਰੱਖਿਆ ਦੀ ਜਾਂਚ ਕਰਵਾਈ ਜਾਵੇ, ਇਸ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਖ਼ਰਾਬ ਹੋਏ ਰਸਤੇ ਦੀ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ ਹੀ ਰਸਤੇ ’ਤੇ ਜਮਾਂ ਮਿੱਟੀ ਨੂੰ ਹਟਾਉਣ ਅਤੇ ਧੂੜ ਤੋਂ ਰਾਹਤ ਦਿਵਾਉਣ ਲਈ ਵੀ ਢੁੱਕਵੇਂ ਕਦਮ ਚੁੱਕੇ ਜਾਣ, ਅਤੇ ਮਾਈਨਿੰਂਗ ਦਾ ਕੰਮ ਕਰ ਰਹੇ ਠੇਕੇਦਾਰ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।
ਪਿਛਲੀ ਖ਼ਬਰ ਚਰਨਜੀਤ ਸਿੰਘ ਥਾਣਾ ਮਾਛੀਵਾੜਾ ਦੇ ਨਵੇਂ ਮੁਖੀ ਬਣੇ ਅਗਲੀ ਖ਼ਬਰ ਸਮਰਾਲਾ ਤੋਂ ‘ਆਪ’ ਦੀ ਟਿਕਟ ਨਾ ਮਿਲਣ ਕਾਰਨ ਖੀਰਨੀਆਂ ਦੀ ਚੁੱਪੀ ਬਣੀ ਬੁਝਾਰਤ, ਸਮਰਥਕਾਂ ਦੇ ਤੇਵਰ ਬਾਗ਼ੀ ਚੋਣ ਲੜਨ ਵਾਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।