05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗੁਰਵਿੰਦਰ ਸਿੰਘ ਬੰਗਾ ਯੂ. ਐੱਸ. ਏ. ਦਾ ਦਿਹਾਂਤ ਵਿਧਾਇਕ ਇਯਾਲੀ ਤੇ ਜਬਰ ਸਿੰਘ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਫੱਲੇਵਾਲ ਦੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਚੌਧਰੀ ਗੁਰਵਿੰਦਰ ਸਿੰਘ ਬੰਗਾ ਯੂ. ਐੱਸ.

ਗੁਰਵਿੰਦਰ ਸਿੰਘ ਬੰਗਾ 05-11-2026
ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਫੱਲੇਵਾਲ ਦੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਚੌਧਰੀ ਗੁਰਵਿੰਦਰ ਸਿੰਘ ਬੰਗਾ ਯੂ. ਐੱਸ. ਏ. ਬੀਤੇ ਦਿਨ ਅਮਰੀਕਾ ਵਿਖੇ ਅਚਾਨਕ ਅਕਾਲ ਚਲਾਣਾ ਕਰ ਗਏ। ਜਿਸ ਨਾਲ ਇਲਾਕੇ ਵਿਚ ਖੇਡ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਨੇਕ ਦਿਲ ਇਨਸਾਨ ਬੰਗਾ ਯੂ. ਐੱਸ. ਏ. ਦੀ ਮੌਤ ਦੀ ਖ਼ਬਰ ਸੁਣ ਕੇ ਜਿੱਥੇ ਪਿੰਡ ਫੱਲੇਵਾਲ ਦੇ ਹਰ ਇੱਕ ਨਿਵਾਸੀ ਨੂੰ ਗਹਿਰਾ ਸਦਮਾ ਲੱਗਾ, ਉੱਥੇ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਚੇਅਰਮੈਨ ਹਰਵੀਰ ਸਿੰਘ ਇਆਲ਼ੀ, ਸਾਬਕਾ ਸਰਪੰਚ ਮਲਕੀਤ ਸਿੰਘ ਧੂਲਕੋਟ, ਅਮਨਦੀਪ ਸਿੰਘ ਔਲਖ, ਜਬਰ ਸਿੰਘ ਗਰੇਵਾਲ ਯੂ. ਐੱਸ. ਏ., ਜਥੇਦਾਰ ਜਗਤਾਰ ਸਿੰਘ ਲਤਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਦੀਪ ਕੌਰ ਲਤਾਲਾ, ਬਲਾਕ ਸੰਮਤੀ ਮੈਂਬਰ ਅਮਨਦੀਪ ਕੌਰ ਖੰਗੂੜਾ, ਜਗਜੀਤ ਸਿੰਘ ਜੱਗੀ ਗਰੇਵਾਲ, ਬਲਜਿੰਦਰ ਸਿੰਘ ਬਲਕਾ, ਮਹਿੰਦਰ ਸਿੰਘ ਕੈਨੇਡਾ, ਨੈਸ਼ਨਲ ਕਬੱਡੀ ਖਿਡਾਰੀ ਗੋਪੀ ਫੱਲੇਵਾਲ, ਲਾਲੀ ਗਰੇਵਾਲ, ਪਰਮਿੰਦਰ ਸਿੰਘ ਗਰੇਵਾਲ, ਜਗਦੀਸ਼ ਸਿੰਘ ਜੱਗੀ, ਜਸਵੀਰ ਸਿੰਘ ਜੱਸੀ, ਬਲਜੀਤ ਸਿੰਘ, ਗੁਰਦੇਵ ਸਿੰਘ ਫੱਲੇਵਾਲ ਆਦਿ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 04 ਖੰਨਾ19 ਗੁਰਵਿੰਦਰ ਸਿੰਘ ਬੰਗਾ ਦੀ ਫਾਈਲ ਫ਼ੋਟੋ।
ਪਿਛਲੀ ਖ਼ਬਰ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ- ਕੌਂਸਲਰ ਬਿਮਰੋ ਅਗਲੀ ਖ਼ਬਰ ਲਾਇਸੈਂਸ ਰੱਦ ਕਰਨ ਤੋਂ ਬਾਅਦ ਪਟਾਕਿਆਂ ਦਾ ਗੋਦਾਮ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।