‘ ਆਪ’ ਦੀ ਸਰਕਾਰ ਨੇ ਹਲਕੇ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲੀ- ਵਿਧਾਇਕ ਗਿਆਸਪੁਰਾ
ਮਲੌਦ, 29 ਨਵੰਬਰ (ਸਹਾਰਨ ਮਾਜਰਾ)- ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਸਿਆੜ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ-ਕਾਰਜਾਂ ਨਾਲ ਇਤਿਹਾਸਕ ਨਗਰ ਸਿਆੜ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਕਰਕੇ ਹੁਣ ਪਿੰਡਾਂ ਤੇ ਸ਼ਹਿਰਾਂ ਵਿੱਚ ਕੋਈ ਬਹੁਤਾ ਵੱਡਾ ਫਰਕ ਦੇਖਣ ਨੂੰ ਨਹੀ ਮਿਲ ਰਿਹਾ।
ਮਲੌਦ, 29 ਨਵੰਬਰ (ਸਹਾਰਨ ਮਾਜਰਾ)- ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਸਿਆੜ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ-ਕਾਰਜਾਂ ਨਾਲ ਇਤਿਹਾਸਕ ਨਗਰ ਸਿਆੜ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਕਰਕੇ ਹੁਣ ਪਿੰਡਾਂ ਤੇ ਸ਼ਹਿਰਾਂ ਵਿੱਚ ਕੋਈ ਬਹੁਤਾ ਵੱਡਾ ਫਰਕ ਦੇਖਣ ਨੂੰ ਨਹੀ ਮਿਲ ਰਿਹਾ। ਇਸ ਮੌਕੇ ਵਿਧਾਇਕ ਗਿਆਸਪੁਰਾ ਵਲੋਂ ਪਿੰਡ ਸਿਆੜ ਵਿਖੇ ਪੱਤੀ ਬੇਗਮਪੁਰਾ ਧਰਮਸ਼ਾਲਾ ਦੀ ਦੂਸਰੀ ਮੰਜਿਲ ਦਾ ਲੈਂਟਰ ਪਾਏ ਜਾਣ, ਲੋਧੀ ਪੱਤੀ ਧਰਮਸ਼ਾਲਾ ਬਰਾਂਡੇ ਦੇ ਕਮਰੇ ਅਤੇ ਛੱਤ ਤੇ ਫਰਸ਼ ਲਗਾਉਣ ਸਮੇਤ ਹੋਰ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਥੇ ਹੀ ਨਵੀਆਂ ਬਣਾਈਆਂ ਗਲੀਆਂ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸਰਪੰਚ ਪ੍ਰਗਟ ਸਿੰਘ ਸਿਆੜ, ਬੱਬੂ ਰਾਮਗੜ ਸਰਦਾਰਾ, ਇੰਦਰਜੀਤ ਸਿੰਘ ਸ਼ੀਹਾਂ ਦੌਦ, ਬਲਦੇਵ ਸਿੰਘ ਜਗੇੜਾ, ਹਰਜਿੰਦਰ ਸਿੰਘ, ਟਕਸਾਲੀ ਆਗੂ ਪਰਮਜੀਤ ਸਿੰਘ ਪੰਮਾ ਸੇਖਾ, ਮਾਸਟਰ ਹਰਦੇਵ ਸਿੰਘ, ਕੁਲਦੀਪ ਸਿੰਘ, ਬੀਬੀ ਗੁਰਪ੍ਰੀਤ ਕੌਰ ਪੰਚ, ਬੀਬੀ ਪਰਮਜੀਤ ਕੌਰ ਪੰਚ, ਚਰਨਜੀਤ ਸਿੰਘ, ਭਜਨ ਸਿੰਘ, ਪਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਹਾਕਮ ਸਿੰਘ, ਜਸਵੀਰ ਸਿੰਘ ਸਾਬਕਾ ਪੰਚ, ਰਣਧੀਰ ਸਿੰਘ ਧੀਰਾ, ਜਾਗਰ ਸਿੰਘ ਨਾਮਧਾਰੀ, ਜੋਰਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।