ਮੀਰੀ-ਪੀਰੀ ਖ਼ਾਲਸਾ ਮਾਰਚ ਨਗਰ ਕੀਰਤਨ ਦਾ ਪਿੰਡਾਂ ’ਚ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ
ਰੂੜੇਕੇ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਨਗਰ ਕੀਰਤਨ ਦੇ ਪਿੰਡ ਬਦਰਾ, ਧੂਰਕੋਟ, ਰੂੜੇਕੇ ਕਲਾਂ, ਧੌਲਾ ਆਦਿ ਪਿੰਡਾਂ ਪਹੁੰਚਣ ’ਤੇ ਹਜ਼ਾਰਾਂ ਦੀ ਵੱਡੀ ਗਿਣਤੀ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਉਤਸਾਹ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ।
ਰੂੜੇਕੇ ਕਲਾਂ, 24 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)-ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖ਼ਾਲਸਾ ਮਾਰਚ ਨਗਰ ਕੀਰਤਨ ਦੇ ਪਿੰਡ ਬਦਰਾ, ਧੂਰਕੋਟ, ਰੂੜੇਕੇ ਕਲਾਂ, ਧੌਲਾ ਆਦਿ ਪਿੰਡਾਂ ਪਹੁੰਚਣ ’ਤੇ ਹਜ਼ਾਰਾਂ ਦੀ ਵੱਡੀ ਗਿਣਤੀ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਉਤਸਾਹ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਤਰਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਲਾਕੇ ਦੀਆਂ ਸੰਗਤਾਂ ਵਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਲਾਕੇ ਪਿੰਡਾਂ ਵਿਚ ਸੰਗਤਾਂ ਦੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿਚ ਲੈ ਕੇ ਜਾਈਏ ਨਸ਼ਿਆਂ ਤੋਂ ਬਚਾਈਏ, ਨਸ਼ਾ ਚਿੱਟਾ ਸਰਕਾਰਾਂ ਨੇ ਰੋਕਣਾ ਹੁੰਦਾ ਜੇ ਸਰਕਾਰਾਂ ਚਾਹੁਣ ਤਾਂ ਚਿੱਟਾਂ ਨਸ਼ਾ ਰੋਕਿਆ ਜਾ ਸਕਦਾ ਹੈ। ਪਰ ਸਰਕਾਰਾਂ ਨਸ਼ੇ ਰੋਕਣ ਨੂੰ ਫੇਲ੍ਹ ਸਾਬਤ ਹੋਈਆਂ ਹਨ। ਪਿੰਡਾਂ ਵਿਚ ਨਸ਼ਿਆਂ ਖਿਲਾਫ਼ ਲਾਮਬੰਦੀ ਕਰੀਏ। ਨਸ਼ਿਆਂ ਤੋਂ ਆਪਣੇ ਪੁੱਤਰ ਧੀਆਂ ਨੂੰ ਬਚਾ ਕੇ ਰੱਖੀਏ। ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਈਏ। ਹਰ ਇਕ ਵਿਆਹੁਤਾ ਜੋੜਾ ਆਪਣੇ ਤਿੰਨ ਬੱਚੇ ਪੈਦਾ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀ ਆਪਣਾ ਅਮੀਰ ਵਿਰਸਾ ਸੰਭਾਲਣਾ ਹੈ। ਨੌਜਵਾਨ ਕੇਸਾਂ ਦੀ ਸੰਭਾਲ ਕਰ ਕੇ ਸਾਬਤ ਸੂਰਤ ਹੋਣ। ਸਾਰੀ ਸਿੱਖ ਕੌਮ ਨੇ ਇਕੱਠਿਆ ਹੋ ਕੇ ਚੜ੍ਹਦੀ ਕਲਾ ਵਿਚ ਰਹਿਣਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਸੰਤ ਬਾਬਾ ਬੂਟਾ ਸਿੰਘ ਗੁੜ੍ਹਥੜੀ ਵਾਲੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਸਰਕਲ ਪ੍ਰਧਾਨ ਸੁਖਪਾਲ ਸਿੰਘ ਸਮਰਾ, ਜਥੇਦਾਰ ਭੋਲਾ ਸਿੰਘ ਰੂੜੇਕੇ ਕਲਾਂ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਰੂੜੇਕੇ ਕਲਾਂ, ਧੰਨਾ ਸਿੰਘ ਪੱਖੋ ਕਲਾਂ, ਗੁਰਜੀਤ ਸਿੰਘ ਖੁੱਡੀ, ਸਵਰਨ ਸਿੰਘ ਰੇਂਜ ਅਫ਼ਸਰ ਬਰਨਾਲਾ, ਅਜੀਤ ਸਿੰਘ ਸੇਵਾਮੁਕਤ ਰੇਂਜ ਅਫ਼ਸਰ ਬਰਨਾਲਾ, ਜਸਕਰਨ ਸਿੰਘ ਬਰਾੜ ਡੀ.ਐੱਸ.ਪੀ ਤਪਾ, ਇੰਸਪੈਕਟਰ ਗੁਰਮੰਦਰ ਸਿੰਘ ਮੁੱਖ ਅਫ਼ਸਰ ਪੁਲਿਸ ਥਾਣਾ ਰੂੜੇਕੇ ਕਲਾਂ, ਗੁਰਜੀਤ ਸਿੰਘ ਖੁੱਡੀ, ਬਾਬਾ ਬੰਧਨਤੋੜ ਸਿੰਘ ਆਦਿ ਹਾਜ਼ਰ ਸਨ।