ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਹਾਸਿਲ
ਤਪਾ ਮੰਡੀ, 24 ਅਗਸਤ (ਵਿਜੇ ਸ਼ਰਮਾ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ’ਚੋਂ ਪਹਿਲੀਆਂ ਪੁਜੀਸਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ 7 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਪੱਧਰੀ ਮੁਕਾਬਲੇ ਲਈ ਆਪਣੀ ਚੋਣ ਪੱਕੀ ਕੀਤੀ, ਜਦਕਿ 2 ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਤਪਾ ਮੰਡੀ, 24 ਅਗਸਤ (ਵਿਜੇ ਸ਼ਰਮਾ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਮੁਕਾਬਲਿਆਂ ’ਚੋਂ ਪਹਿਲੀਆਂ ਪੁਜੀਸਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ 7 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਪੱਧਰੀ ਮੁਕਾਬਲੇ ਲਈ ਆਪਣੀ ਚੋਣ ਪੱਕੀ ਕੀਤੀ, ਜਦਕਿ 2 ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ ਸਾਲ ਵਰਗ ਦੇ 93 ਕਿੱਲੋਗ੍ਰਾਮ ’ਚ ਲਵਪ੍ਰੀਤ ਸਿੰਘ (+2) ਨੇ ਪਹਿਲਾ ਸਥਾਨ, ਜਸਕਰਨ ਸਿੰਘ (+2) ਨੇ 83 ਕਿਲੋਗ੍ਰਾਮ ਵਰਗ ’ਚ ਪਹਿਲਾ ਸਥਾਨ, ਮਨਿੰਦਰ ਸਿੰਘ (+2) ਨੇ 66 ਕਿਲੋਗ੍ਰਾਮ ਵਰਗ ’ਚ ਪਹਿਲਾ ਸਥਾਨ ਅਤੇ ਰਾਜ ਪੱਧਰ ਲਈ ਚੋਣ ਹੋਈ ਹੈ। ਮਨਿੰਦਰ ਸਿੰਘ (+1) ਨੇ 59 ਕਿਲੋਗ੍ਰਾਮ ਵਰਗ ’ਚ ਦੂਜਾ ਸਥਾਨ, ਅੰਡਰ-17 ਵਰਗ ਦੇ 59 ਕਿੱਲੋਗ੍ਰਾਮ ’ਚ ਯਸ਼ਕਰਨ ਸਿੰਘ (10ਵੀਂ) ਨੇ ਪਹਿਲਾ ਸਥਾਨ, ਬਲਕਰਨ ਸਿੰਘ (10ਵੀਂ) ਨੇ 75 ਕਿਲੋਗ੍ਰਾਮ ਵਰਗ ’ਚ ਪਹਿਲਾ ਸਥਾਨ ਅਤੇ ਰਾਜ ਪੱਧਰ ਲਈ ਚੋਣ ਹੋਈ ਹੈ। ਨਿੱਤਿਨ ਸਿੰਗਲਾ (+1) ਨੇ 53 ਕਿੱਲੋਗ੍ਰਾਮ ਵਰਗ ’ਚ ਦੂਜਾ ਸਥਾਨ ਲਿਆ। ਇਸ ਪ੍ਰਾਪਤੀ ’ਤੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।