25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੱਖੋ ਕੈਂਚੀਆਂ ਵਾਸੀਆਂ ਨੇ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਅਧੂਰੇ ਕਾਰਜਾਂ ਬਾਰੇ ਕਰਵਾਇਆ ਜਾਣੂੰ

ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਪੱਖੋ ਕੈਂਚੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਸਮੂਹ ਵਾਸੀਆਂ ਤੋਂ ਇਲਾਵਾ ਦੁਕਾਨਦਾਰ ਵੀ ਹਾਜ਼ਰ ਹੋਏ। ਇਸ ਮੌਕੇ ਸਥਾਨਕ ਵਾਸੀਆਂ ਨੇ ਯਾਤਰੂ ਬੱਸ ਅੱਡਾ, ਜਨਤਕ ਲੈਟਰੀਨ ਬਾਥਰੂਮ ਅਤੇ ਪੁਲ ਦੇ ਹੇਠਾਂ ਲੰਘਦੀ ਸੜਕ ’ਤੇ ਲੁੱਕ ਪਾਉਣ ਤੋਂ ਇਲਾਵਾ ਸਥਾਨਕ ਕੈਂਚੀਆਂ ’ਤੇ ਬਣੀ ਧਰਮਸ਼ਾਲਾ ਦਾ ਮੁੱਦਾ ਵੀ ਉਠਾਇਆ।

ਵਿਧਾਇਕ ਲਾਭ ਸਿੰਘ ਉੱਗੋਕੇ ਪੱਖੋ ਕੈਂਚੀਆਂ ਵਾਸੀਆਂ ਨਾਲ ਮੀਟਿੰਗ ਕਰਨ ਉਪਰੰਤ। ਤਸਵੀਰ : ਸੁਰੇਸ਼ ਗੋਗੀ 25-08-2026
ਸ਼ਹਿਣਾ, 24 ਅਗਸਤ (ਸੁਰੇਸ਼ ਗੋਗੀ)-ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਪੱਖੋ ਕੈਂਚੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਸਮੂਹ ਵਾਸੀਆਂ ਤੋਂ ਇਲਾਵਾ ਦੁਕਾਨਦਾਰ ਵੀ ਹਾਜ਼ਰ ਹੋਏ। ਇਸ ਮੌਕੇ ਸਥਾਨਕ ਵਾਸੀਆਂ ਨੇ ਯਾਤਰੂ ਬੱਸ ਅੱਡਾ, ਜਨਤਕ ਲੈਟਰੀਨ ਬਾਥਰੂਮ ਅਤੇ ਪੁਲ ਦੇ ਹੇਠਾਂ ਲੰਘਦੀ ਸੜਕ ’ਤੇ ਲੁੱਕ ਪਾਉਣ ਤੋਂ ਇਲਾਵਾ ਸਥਾਨਕ ਕੈਂਚੀਆਂ ’ਤੇ ਬਣੀ ਧਰਮਸ਼ਾਲਾ ਦਾ ਮੁੱਦਾ ਵੀ ਉਠਾਇਆ। ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਮੀਂਹ ਦਾ ਮੌਸਮ ਹੋਣ ਕਰ ਕੇ ਸੜਕ ’ਤੇ ਲੁੱਕ ਫਿਲਹਾਲ ਕੁਝ ਸਮੇਂ ਬਾਅਦ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰਜਿੰਦਰ ਸਿੰਘ ਜੋ ਕਿ ਸਰਪੰਚ ਪਿਆਰੋ ਕੌਰ ਦੇ ਪੁੱਤਰ ਇਸ ਦੁਨੀਆਂ ਵਿਚ ਨਹੀ ਰਹੇ। ਅੱਗੇ ਹੋ ਕੇ ਇਕ ਸਾਲ ਤੋਂ ਕੰਮ ਕਰਵਾ ਰਹੇ ਸਨ, ਜਿਸ ਲਈ ਹੁਣ ਸਮੁੱਚੇ ਪੰਚਾਇਤ ਮੈਂਬਰਾਂ ਅਤੇ ਸਥਾਨਕ ਵਾਸੀਆਂ ਨੂੰ ਸਰਪੰਚ ਪਿਆਰੋ ਕੌਰ ਦਾ ਸਾਥ ਦੇ ਕੇ ਕੰਮ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਗ੍ਰਾਂਟ ਲੋੜੀਦੇ ਕੰਮਾਂ ਲਈ ਲੱਗੇਗੀ, ਉਨੀ ਮੁਹੱਈਆਂ ਕਰਵਾਈ ਜਾਵੇਗੀ। ਇਸ ਮੌਕੇ ਡਾ: ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਮਣਕੂ ਸਾਬਕਾ ਸਰਪੰਚ, ਲਵਦੀਪ ਸਿੰਘ ਭਗਤਪੁਰਾ, ਦਰਬਾਰਾ ਸਿੰਘ ਮਣਕੂ, ਬੂਟਾ ਸਿੰਘ ਸੈਂਹਬੀ, ਸੁਖਦੇਵ ਸਿੰਘ ਮਣਕੂ, ਡਾ: ਸਹਿਬਾਜ ਭੱਟੀ, ਪੰਚ ਰਾਜ ਕੁਮਾਰ, ਦਲਜੀਤ ਸਿੰਘ ਲਾਲਾ, ਗੁਰਦੀਪ ਸਿੰਘ ਰਾਜਪਾਲ, ਸੁਖਜਿੰਦਰ ਸਿੰਘ ਮਣਕੂ, ਹਰਦੀਪ ਸਿੰਘ ਗੋਗੀ ਪੰਚ, ਨੇਕ ਸਿੰਘ ਪੰਚ, ਬਲਜੀਤ ਸਿੰਘ ਸਾਬਕਾ ਪੰਚ, ਮਲਕੀਤ ਸਿੰਘ ਰਾਜਾ ਪੰਚ ਆਦਿ ਵੀ ਹਾਜਰ ਸਨ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ’ਚ ਹਰ ਫਰੰਟ ਦੇ ਬੁਰੀ ਤਰ੍ਹਾਂ ਫੇਲ੍ਹ - ਦੀਦਾਰਗੜ੍ਹ , ਛੰਨਾ ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਜਗਜੀਤਪੁਰਾ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।