26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਨਿਸਟਰੀਅਲ ਕਾਮਿਆਂ ਦੀ ਚੱਲ ਰਹੀ ਹੜਤਾਲ 9ਵੇਂ ਦਿਨ ਵਿਚ ਦਾਖ਼ਲ

ਬਰਨਾਲਾ, 25 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਦਿੱਤੇ ਗਏ ਐਕਸ਼ਨਾਂ ਨੂੰ ਪੂਰਨ ਤੌਰ ’ਤੇ ਸਫ਼ਲ ਬਣਾਉਂਦੇ ਹੋਏ ਜਿਲ੍ਹਾ ਬਰਨਾਲਾ ਦੇ ਮਨਿਸਟੀਰੀਅਲ ਕਾਮਿਆਂ ਵਲੋਂ ਕਲਮਛੋੜ/ਕੰਪਿਊਟਰ ਬੰਦ ਦੀ ਹੜਤਾਲ ਅੱਜ 9ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਯੂਨੀਅਨ ਦੇ ਸੂਬਾ ਸਕੱਤਰ ਤੇ ਜਿਲ੍ਹਾ ਪ੍ਰਧਾਨ ਤਰਸੇਮ ਭੱਠਲ ਅਤੇ ਵਧੀਕ ਜਨਰਲ ਸਕੱਤਰ ਨਿਰਮਲਜੀਤ ਸਿੰਘ ਚਾਨੇ ਨੇ ਦੱਸਿਆ ਕਿ ਅੰਦਰੂਨੀ ਰਿਪੋਰਟਾਂ ਮੁਤਾਬਕ ਮੁਲਾਜਮ ਸ਼ਕਤੀ ਨੂੰ ਦੇਖਦੇ ਹੋਏ ਸਰਕਾਰ ਵਲੋਂ ਆਈ.

ਅਜੀਤ ਡੈਸਕ 26-08-2026
ਬਰਨਾਲਾ, 25 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵਲੋਂ ਦਿੱਤੇ ਗਏ ਐਕਸ਼ਨਾਂ ਨੂੰ ਪੂਰਨ ਤੌਰ ’ਤੇ ਸਫ਼ਲ ਬਣਾਉਂਦੇ ਹੋਏ ਜਿਲ੍ਹਾ ਬਰਨਾਲਾ ਦੇ ਮਨਿਸਟੀਰੀਅਲ ਕਾਮਿਆਂ ਵਲੋਂ ਕਲਮਛੋੜ/ਕੰਪਿਊਟਰ ਬੰਦ ਦੀ ਹੜਤਾਲ ਅੱਜ 9ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਯੂਨੀਅਨ ਦੇ ਸੂਬਾ ਸਕੱਤਰ ਤੇ ਜਿਲ੍ਹਾ ਪ੍ਰਧਾਨ ਤਰਸੇਮ ਭੱਠਲ ਅਤੇ ਵਧੀਕ ਜਨਰਲ ਸਕੱਤਰ ਨਿਰਮਲਜੀਤ ਸਿੰਘ ਚਾਨੇ ਨੇ ਦੱਸਿਆ ਕਿ ਅੰਦਰੂਨੀ ਰਿਪੋਰਟਾਂ ਮੁਤਾਬਕ ਮੁਲਾਜਮ ਸ਼ਕਤੀ ਨੂੰ ਦੇਖਦੇ ਹੋਏ ਸਰਕਾਰ ਵਲੋਂ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਜਿਲ੍ਹਾ ਪੱਧਰ ’ਤੇ ਗੱਲਬਾਤ ਕਰ ਕੇ ਵਿਚਲਾ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਆਗੂਆਂ ਨੇ ਦੱਸਿਆ ਕਿ 17 ਅਗਸਤ ਤੋਂ ਸ਼ੁਰੂ ਹੋਈ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਲਗਾਤਾਰ ਜਾਰੀ ਹੈ ਜੋ ਕਿ 26 ਅਗਸਤ ਤੱਕ ਜਾਰੀ ਰਹੇਗੀ ਅਤੇ 27 ਅਗਸਤ ਨੂੰ ਪੰਜਾਬ ਦੇ ਸਮੂਹ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਬੰਦ ਰੱਖਣਗੇ। ਜਿਸ ਵਿਚ ਜਿਲ੍ਹਾ ਬਰਨਾਲਾ ਦੇ ਮਨਿਸਟੀਰੀਅਲ ਕਾਮਿਆਂ ਵਲੋਂ 100 ਫੀਸਦੀ ਸਮੂਲੀਅਤ ਕੀਤੀ ਜਾਵੇਗੀ। ਪ੍ਰੈਸ ਸਕੱਤਰ ਸੁਖਜੀਤ ਸਿੰਘ ਸੰਧੂ ਨੇ ਕਿਹਾ ਕਿ ਮੁਲਾਜਮ ਸ਼ਕਤੀ ਨੂੰ ਅੱਖੋਂ ਪਰੋਖੇ ਕਰ ਕੇ ਅਤੇ ਆਮ ਜਨਤਾ ਅੱਗੇ ਮੁਲਾਜਮਾਂ ਦਾ ਅਕਸ ਖਰਾਬ ਕਰਨ ਲਈ ਸਰਕਾਰ ਨੇ ਪੂਰਾ ਜੋਰ ਲਗਾ ਰੱਖਿਆ ਹੈ। ਜਿਸ ਕਾਰਨ ਸੂਬੇ ਭਰ ਵਿਚ ਮੁਲਾਜਮਾਂ ਅਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਹਾਲੇ ਵੀ ਮੁਲਾਜਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸ਼ਰਮਾ, ਨਰਪਿੰਦਰਪਾਲ ਸਿੰਘ, ਰਜਨੀਸ ਕੁਮਾਰ, ਬਰਿੰਦਰਜੀਤ ਸਿੰਘ, ਮੁਨੀਸ ਕੁਮਾਰ, ਗੁਰਜੀਤ ਸਿੰਘ , ਮੋਹਿਤ ਗਰਗ, ਮੁਨੀਸ ਕੁਮਾਰ, ਰਵੀ ਸੰਕਰ ਤਿਵਾੜੀ, ਅਮਨਦੀਪ ਸਿੰਘ, ਸੁਖਮਿੰਦਰ ਸਿੰਘ, ਮੁਕੇਸ, ਪਾਰਸ, ਹਰਪਾਲ ਸਿੰਘ, ਹਰਪ੍ਰੀਤ ਸਿੰਘ ਭਵਾਨੀਗੜ੍ਹ, ਗੁਰਮੇਲ ਸਿੰਘ ਗੁਰੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਾਬਾ ਅਰਜਨ ਸਿੰਘ ਭਦੌੜ ਦੇ ਪੋਤਰੇ ਦੇ ਦਿਹਾਂਤ ਉੱਪਰ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਐਸੋਸੀਏਟ ਅਧਿਆਪਕ ਯੂਨੀਅਨ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।