26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਾਬਕਾ ਵਿਧਾਇਕ ਬਾਬਾ ਅਰਜਨ ਸਿੰਘ ਭਦੌੜ ਦੇ ਪੋਤਰੇ ਦੇ ਦਿਹਾਂਤ ਉੱਪਰ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਭਦੌੜ, 25 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਪਸੂ ਮੁਜ਼ਾਹਰਾ ਲਹਿਰ 1952 ਦੇ ਐਮ. ਐਲ.

ਅਜੀਤ ਡੈਸਕ 26-08-2026
ਭਦੌੜ, 25 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੈਪਸੂ ਮੁਜ਼ਾਹਰਾ ਲਹਿਰ 1952 ਦੇ ਐਮ.ਐਲ.ਏ. ਬਾਬਾ ਅਰਜਨ ਸਿੰਘ ਭਦੌੜ ਦੇ ਪੋਤਰੇ ਪਿਆਰਾ ਸਿੰਘ ਦੇ ਹੋਏ ਦਿਹਾਂਤ ਉਪਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਿਆਰਾ ਸਿੰਘ ਦੇ ਸਸਕਾਰ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਗੁਰਮੇਲ ਸ਼ਰਮਾ ਨੇ ਹੋਰ ਆਗੂਆਂ ਸਮੇਤ ਭਾਰਤੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ, ਉਨ੍ਹਾਂ ਕਿਹਾ ਕਿ ਬਾਬਾ ਅਰਜਨ ਸਿੰਘ ਭਦੌੜ ਨੇ ਬਤੌਰ ਐਮ.ਐਲ.ਏ. ਹੁੰਦਿਆਂ ਦੇ ਉਨ੍ਹਾਂ ਦੇ ਦਸਤਖ਼ਤਾਂ ਕਾਰਨ ਅੱਜ ਹਜ਼ਾਰਾਂ ਕਿਸਾਨ ਜ਼ਮੀਨਾਂ ਮਾਲਕ ਬਣੇ ਹੋਏ ਜਿਸ ਕਰ ਕੇ ਇਸ ਪਰਿਵਾਰ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਦੀਪ ਸਿੰਘ ਜੱਗੀ, ਸਾਬਕਾ ਪ੍ਰਧਾਨ ਮਨੀਸ਼ ਗਰਗ, ਜਸਵੀਰ ਸਿੰਘ ਧੰਮੀ, ਹਰੀ ਸਿੰਘ ਬਾਵਾ, ਅਮਨਿੰਦਰ ਸਿੰਘ ਗੋਲਡੀ ਭੁੱਲਰ, ਰਾਜਵੀਰ ਸਿੰਘ ਸਿੰਗਲਾ, ਅਮਰਜੀਤ ਸਿੰਘ ਜੀਤਾ, ਮੱਖਣ ਸਿੰਘ ਨੈਣੇਵਾਲੀਆ, ਸਾਬਕਾ ਸਰਪੰਚ ਹਰਦਮ ਸਿੰਘ ਦੱਮਣ, ਤਾਰਾ ਸਿੰਘ ਮਾੜੀਵਾਲਾ, ਨੇਕ ਸਿੰਘ ਮਾਨ, ਕੁਲਵੰਤ ਸਿੰਘ ਮਾਨ, ਸ਼ਾਦ ਮੁਹੰਮਦ, ਹੇਮ ਰਾਜ ਸ਼ਰਮਾ, ਮੋਨੂੰ ਸ਼ਰਮਾ, ਤਰਲੋਚਣ ਸਿੰਘ ਜੱਗਾ, ਸੇਵਕ ਸਿੰਘ ਭਲੇਰੀਆ, ਕਾਲਾ ਸਿੰਘ ਜੈਦ, ਬਲਦੇਵ ਸਿੰਘ, ਦਰਸ਼ਨ ਸਿੰਘ, ਬਿੱਕਰ ਸਿੰਘ, ਹਾਕਮ ਸਿੰਘ ਅਤੇ ਅਮਰੀਕ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਹਾਜ਼ਰ ਕੀਤੀ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ, ਓ.ਪੀ.ਡੀ ਸੇਵਾਵਾਂ ਰਹੀਆਂ ਠੱਪ ਅਗਲੀ ਖ਼ਬਰ ਮਨਿਸਟਰੀਅਲ ਕਾਮਿਆਂ ਦੀ ਚੱਲ ਰਹੀ ਹੜਤਾਲ 9ਵੇਂ ਦਿਨ ਵਿਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।