27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਕੋਟਦੁੱਨਾਂ ਦੇ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ 15 ਵਿਰੁੱਧ ਮਾਮਲਾ ਦਰਜ

ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੋਟਦੁੱਨਾਂ ਅਤੇ ਰਾਜੀਆ ਪਿੰਡ ਦੀ ਹੱਦ ’ਤੇ ਵੱਡੀ ਨਹਿਰ ਨਜ਼ਦੀਕ ਬਣੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਫੌਜਾ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਜਬਰੀ ਕਬਜ਼ਾ ਕਰਨ ਦੇ ਮਨਸ਼ੇ ਨਾਲ ਗਏ ਪਿੰਡ ਕੋਟਦੁੱਨਾਂ ਦੇ ਸਰਪੰਚ ਬਲਜਿੰਦਰ ਸਿੰਘ ਕਿੰਦਾ ਅਤੇ 14 ਹੋਰਾਂ ਵਿਰੁੱਧ ਪੁਲਿਸ ਵਲੋਂ ਪਰਚਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਕੱਤਰ ਜਾਣਕਾਰੀ ਅਨੁਸਾਰ ਫੌਜਾ ਸਿੰਘ ਨੇ 7 ਕਿੱਲੇ ਦੇ ਕਰੀਬ ਜ਼ਮੀਨ ਖ਼ਰੀਦੀ ਸੀ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ ਲਵਾਏ ਜਾਣ ਸਬੰਧੀ ਗੁਰਦੁਆਰਾ ਸਾਹਿਬ ਦੇ ਸ਼ਰਧਾਲੂਆਂ ਅਤੇ ਸ਼ੁੱਭ ਚਿੰਤਕਾਂ ਨੂੰ ਭਰੋਸੇ ਵਿਚ ਲਿਆ ਗਿਆ ਸੀ।

ਅਜੀਤ ਡੈਸਕ 27-08-2026
ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਕੋਟਦੁੱਨਾਂ ਅਤੇ ਰਾਜੀਆ ਪਿੰਡ ਦੀ ਹੱਦ ’ਤੇ ਵੱਡੀ ਨਹਿਰ ਨਜ਼ਦੀਕ ਬਣੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਫੌਜਾ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਜਬਰੀ ਕਬਜ਼ਾ ਕਰਨ ਦੇ ਮਨਸ਼ੇ ਨਾਲ ਗਏ ਪਿੰਡ ਕੋਟਦੁੱਨਾਂ ਦੇ ਸਰਪੰਚ ਬਲਜਿੰਦਰ ਸਿੰਘ ਕਿੰਦਾ ਅਤੇ 14 ਹੋਰਾਂ ਵਿਰੁੱਧ ਪੁਲਿਸ ਵਲੋਂ ਪਰਚਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਕੱਤਰ ਜਾਣਕਾਰੀ ਅਨੁਸਾਰ ਫੌਜਾ ਸਿੰਘ ਨੇ 7 ਕਿੱਲੇ ਦੇ ਕਰੀਬ ਜ਼ਮੀਨ ਖ਼ਰੀਦੀ ਸੀ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂਅ ਲਵਾਏ ਜਾਣ ਸਬੰਧੀ ਗੁਰਦੁਆਰਾ ਸਾਹਿਬ ਦੇ ਸ਼ਰਧਾਲੂਆਂ ਅਤੇ ਸ਼ੁੱਭ ਚਿੰਤਕਾਂ ਨੂੰ ਭਰੋਸੇ ਵਿਚ ਲਿਆ ਗਿਆ ਸੀ। ਚਰਚਾ ਇਹ ਵੀ ਸੁਣੀ ਗਈ ਕਿ ਬਾਅਦ ਵਿਚ ਬਾਬਾ ਫੌਜਾ ਸਿੰਘ ਨੇ ਗੁਰਦੁਆਰਾ ਦੇ ਨਾਲ ਸਬੰਧਿਤ ਸਾਰੀ ਜ਼ਮੀਨ ਆਪਣੀ ਘਰਵਾਲੀ ਦੇ ਨਾਂਅ ਕਰਵਾ ਦਿੱਤੀ। ਸਿੱਟੇ ਵਜੋਂ ਸ਼ਰਧਾਲੂਆਂ ਅਤੇ ਪਿੰਡ ਪਤਵੰਤਿਆਂ ਦੇ ਮਨ ਵਿਚ ਇਸ ਗੱਲ ਦੀ ਨਿਰਾਸ਼ਾ ਚੱਲੀ ਆ ਰਹੀ ਸੀ। ਸੂਤਰਾਂ ਅਨੁਸਾਰ ਬਲਜਿੰਦਰ ਸਿੰਘ ਕਿੰਦਾ ਨੇ ਇਹ ਮਾਮਲਾ ਨਿਹੰਗ ਸਿੰਘ ਜਥੇ ਦੇ ਧਿਆਨ ਵਿਚ ਲਿਆਂਦਾ, ਜਿਹੜੇ ਕਿ 25 ਅਗਸਤ ਨੂੰ ਗੁਰਦੁਆਰਾ ਸਾਹਿਬ ਪੁੱਜ ਗਏ। ਪ੍ਰੰਤੂ ਫੌਜਾ ਸਿੰਘ ਦੀ ਪਹਿਲਾਂ ਤੋਂ ਹੀ ਦਿੱਤੀ ਗਈ ਇਤਲਾਹ ਮੁਤਾਬਿਕ ਤਾਕ ਵਿਚ ਖੜੀ ਤਕਰੀਬਨ 35 ਗੱਡੀਆਂ ਦੀ ਪੁਲਿਸ ਦੇ ਕਾਫ਼ਲੇ ਨੇ ਪਿੰਡ ਕੋਟਦੁੱਨੇ ਦੇ ਚਾਰ ਬੰਦਿਆਂ ਸਮੇਤ 15 ਬੰਦਿਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ। ਇਹ ਵੀ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਵਿਚ 6 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ ਪ੍ਰੰਤੂ ਉੱਥੇ ਢੁਕਵੀਂ ਮਰਿਆਦਾ ਨਹੀਂ ਵਰਤੀ ਜਾ ਰਹੀ। ਧਨੌਲਾ ਥਾਣੇ ਦੇ ਐਸ.ਐਚ.ਓ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਸਮਝੀ।
ਪਿਛਲੀ ਖ਼ਬਰ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸੰਬੰਧੀ ਧਾਰਮਿਕ ਸਮਾਗਮ 7 ਸਤੰਬਰ ਤੋਂ ਅਗਲੀ ਖ਼ਬਰ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।