28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਹੰਡਿਆਇਆ ਅਤੇ ਇਲਾਕੇ ਦੇ ਵਾਸੀ ਬਿਜਲੀ ਦੇ ਲੱਗਦੇ ਕੱਟਾਂ ਤੋਂ ਪ੍ਰੇਸ਼ਾਨ

ਹੰਡਿਆਇਆ, 27 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਧ ਗਈ ਅਤੇ ਪਾਵਰਕਾਮ ਨੂੰ ਕੱਟ ਲਾਉਣੇ ਪੈ ਰਹੇ ਹਨ। ਹੰਡਿਆਇਆ ਦੇ ਗਰਿੱਡ ਤੋਂ ਬੀਤੀ ਰਾਤ ਇਕ ਘੰਟੇ ਦਾ ਕੱਟ ਲੱਗਣ ਕਰ ਕੇ ਕਸਬਾ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 28-08-2026
ਹੰਡਿਆਇਆ, 27 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਧ ਗਈ ਅਤੇ ਪਾਵਰਕਾਮ ਨੂੰ ਕੱਟ ਲਾਉਣੇ ਪੈ ਰਹੇ ਹਨ। ਹੰਡਿਆਇਆ ਦੇ ਗਰਿੱਡ ਤੋਂ ਬੀਤੀ ਰਾਤ ਇਕ ਘੰਟੇ ਦਾ ਕੱਟ ਲੱਗਣ ਕਰ ਕੇ ਕਸਬਾ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਨਾ ਹੋਣ ਕਰ ਕੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ। ਹੰਡਿਆਇਆ ਦੇ ਬਿਜਲੀ ਗਰਿੱਡ ਤੋਂ ਡੇਢ ਘੰਟੇ ਦਾ ਬਿਜਲੀ ਕੱਟ ਲੱਗਿਆ। ਹੰਡਿਆਇਆ ਦੇ ਵਾਸੀ ਜਸਬੀਰ ਸਿੰਘ ਗੁਰੂ, ਰਾਜ ਕੁਮਾਰ, ਕੁਲਦੀਪ ਸਿੰਘ, ਮਨਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਬਿਜਲੀ ਸਪਲਾਈ ਦਾ ਇਕ ਘੰਟੇ ਦਾ ਕੱਟ ਤੇ ਸ਼ਾਮ ਸਮੇਂ ਵੀ ਬਿਜਲੀ ਦਾ ਕੱਟ ਲੱਗਣ ਕਰ ਕੇ ਗਰਮੀ ਵਿਚ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਵਾਈ.ਐੱਸ ਜੈਨਨੇਕਸਟ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਨਾਲ ਆਮ ਲੋਕਾਂ ਦੇ ਦਫ਼ਤਰੀ ਕੰਮ-ਕਾਜ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।