29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲਾਪਰਵਾਹੀਆਂ ਅਤੇ ਮਨਮਾਨੀਆਂ ਦੀ ਦਲ-ਦਲ ’ਚ ਅਟਕ ਕੇ ਦੁਸ਼ਵਾਰੀਆਂ ਦੀ ਭੇਟ ਚੜ੍ਹ ਕੇ ਰਹਿ ਚੁੱਕਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ

ਧਨੌਲਾ, 28 ਅਗਸਤ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ, ਸਥਾਨਕ ਕਰਮਚਾਰੀਆਂ, ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਅਤੇ ਪੰਜਾਬ ਸਰਕਾਰ ਨੂੰ ਮੂੰਹ ਚਿੜਾਉਂਦਾ ਦਿਖਾਈ ਦੇ ਰਿਹਾ ਹੈ। ਸਕੂਲ ਕੈਂਪਸ ਅੰਦਰ ਵਰਿ੍ਹਆਂ ਪੁਰਾਣੇ ਬਣੇ ਤਕਰੀਬਨ 12-13 ਕਮਰੇ ਕਿਸੇ ਸਮੇਂ ਵੀ ਜਾਨਲੇਵਾ ਸਾਬਤ ਹੋ ਸਕਦੇ ਹਨ।

ਅਜੀਤ ਡੈਸਕ 29-08-2026

ਧਨੌਲਾ, 28 ਅਗਸਤ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ, ਸਥਾਨਕ ਕਰਮਚਾਰੀਆਂ, ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਅਤੇ ਪੰਜਾਬ ਸਰਕਾਰ ਨੂੰ ਮੂੰਹ ਚਿੜਾਉਂਦਾ ਦਿਖਾਈ ਦੇ ਰਿਹਾ ਹੈ। ਸਕੂਲ ਕੈਂਪਸ ਅੰਦਰ ਵਰਿ੍ਹਆਂ ਪੁਰਾਣੇ ਬਣੇ ਤਕਰੀਬਨ 12-13 ਕਮਰੇ ਕਿਸੇ ਸਮੇਂ ਵੀ ਜਾਨਲੇਵਾ ਸਾਬਤ ਹੋ ਸਕਦੇ ਹਨ। ਸਥਾਨਕ ਕਰਮਚਾਰੀ ਇਹ ਕਹਿ ਕੇ ਪੱਲਾ ਛੁੜਾ ਜਾਂਦੇ ਹਨ ਕਿ ਅਸੀਂ ਇਸ ਇਮਾਰਤ ਨੂੰ ਢਾਹੁਣ ਸਬੰਧੀ ਵਾਰ-ਵਾਰ ਲਿਖ ਚੁੱਕੇ ਹਾਂ ਪ੍ਰੰਤੂ ਉੱਪਰੋਂ ਹਾਲੇ ਕੋਈ ਢੁਕਵੀਂ ਕਾਰਵਾਈ ਅਮਲ ਵਿਚ ਨਹੀਂ ਆਈ। ਇੱਥੇ ਦੇ ਵੱਡੀ ਪੱਧਰ ’ਤੇ ਖ਼ਬਰਾਂ ਲੱਗਣ ਉਪਰੰਤ ਗਾਜਰ ਬੂਟੀ ’ਤੇ ਕਾਬੂ ਪਾਇਆ ਗਿਆ ਪ੍ਰੰਤੂ ਹਾਲੇ ਵੀ ਕਿਤੇ-ਕਿਤੇ ਝੁੰਡ ਦਿਖਾਈ ਦੇ ਰਹੇ ਨੇ। ਇਹ ਵੀ ਸੁਣਨ ਵਿਚ ਆਇਆ ਹੈ ਕਿ ਨਸ਼ੇੜੀ ਰਾਤ ਵੇਲੇ ਅਤੇ ਛੁੱਟੀ ਦੇ ਦਿਨ ਇਨ੍ਹਾਂ ਕਮਰਿਆਂ ਵਿਚ ਆ ਕੇ ਸਭਿਅਕ ਵਰਤਾਰਿਆਂ ਨੂੰ ਵੀ ਅੰਜਾਮ ਦਿੰਦੇ ਹਨ। ਸਕੂਲ ਕੈਂਪਸ ਦੇ ਮਗਰਲੇ ਪਾਸੇ ਪਏ ਮੈਦਾਨ ਵਿਚ ਪੋਲ ਗੱਡ ਕੇ ਵਾਲੀਬਾਲ ਗਰਾਊਂਡ ਖਾਨਾਪੂਰਤੀ ਕਰਦੇ ਦਿਖਾਈ ਦੇ ਰਹੇ ਨੇ। ਪ੍ਰੰਤੂ ਉੱਥੇ ਖੜ੍ਹਾ ਜੰਗਲੀ ਘਾਹ ਇਸ ਗੱਲ ਦੀ ਗਵਾਹੀ ਭਰਦਾ ਨਜ਼ਰ ਆ ਰਿਹਾ ਕਿ ਉੱਥੇ ਕੋਈ ਰਾਜਾ ਬਾਬੂ ਨਹੀਂ ਹੈ। ਚਰਚਾ ਇਹ ਵੀ ਹੈ ਕਿ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਸਥਾਨਕ ਕਰਮਚਾਰੀ ਅਤੇ ਸਕੂਲੋਂ ਬਾਹਰ ਬੈਠੇ ਕੁੱਝ ਅਧਿਆਪਕ ਖਾਨਾ ਪੂਰਤੀਆਂ ਦੀਆਂ ਬੁਣਤੀਆਂ ਪਾ ਕੇ ਨਾ ਸਿਰਫ਼ ਅਧਿਕਾਰੀਆਂ ਦੇ ਅੱਖੀਂ ਘੱਟਾ ਪਾਉਂਦੇ ਰਹਿੰਦੇ ਹਨ, ਬਲਕਿ ਕਥਿਤ ਮੋਟਾ ਚੂਨਾ ਲਗਾਉਣ ਵਿਚ ਵੀ ਮਾਹਿਰ ਹਨ। ਇਹ ਵੀ ਚਰਚਾ ਹੈ ਕਿ ਕੁੱਝ ਇਕ ਅਖੌਤੀ ਕਲਾਕਾਰੀ ’ਚ ਮਾਹਿਰ ਮੰਨੇ ਜਾਂਦੇ ਅਧਿਆਪਕਾਂ ਨੂੰ ਰਾਜਨੀਤਕ ਸਰਪ੍ਰਸਤੀ ਵੀ ਹਾਸਲ ਹੈ। ਇਸ ਵਰਤਾਰੇ ਤੋਂ ਰਾਜਨੀਤਿਕ ਲੋਕਾਂ ਦੀ ਮਨਮਾਨੀਆਂ ਕਰਨ ਵਾਲਿਆਂ ਨੂੰ ਕੱਜਣ ਦੀ ਕੀ ਮਜਬੂਰੀ ਹੈ ਇਹ ਗੱਲ ਅਨੇਕਾਂ ਸਵਾਲ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ। ਸਭ ਤੋਂ ਵੱਡਾ ਦੁਖਾਂਤ ਇਹ ਵੀ ਹੈ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਤਕਰੀਬਨ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਸਿੱਖਿਆ-ਸਿਹਤ ਨੂੰ ਮੁਖੀ ਏਜੰਡੇ ਵਜੋਂ ਪੇਸ਼ ਕਰ ਕੇ ਸੱਤਾ ਤੇ ਪੈਰ ਧਰਾ ਕਰਨ ਲਈ ਰਸਤਾ ਪੱਧਰਾ ਕਰਦੀਆਂ ਹਨ। ਪ੍ਰੰਤੂ ਸੱਤਾ ਦੇ ਪੰਧ ਤੇ ਅੱਪੜਦਿਆਂ ਹੀ ਸਭ- ਵਾਅਦੇ ਖੰਭ ਲਗਾ ਕੇ ਉੱਡ ਜਾਂਦੇ ਹਨ। ਲੋਕ ਮਸਲਿਆਂ ਅਤੇ ਮਨਮਾਨੀਆਂ ਦੇ ਵਿਕਰਾਲ ਰੂਪ ਨੂੰ ਅਣਡਿੱਠਾ ਕਰਨ ਲਈ ਸੁਲਘਦੇ ਮਸਲਿਆਂ ਤੋਂ ਧਿਆਨ ਹਟਾ ਕੇ ਬੇਤੁਕੇ ਮੁੱਦੇ ਉਭਾਰੇ ਜਾਂਦੇ ਹਨ ਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਵੇਂ ਮੁੱਦਿਆਂ ’ਚ ਅਟਕਾ ਕੇ ਨਿੱਜ ਪ੍ਰਸਤੀ ਦਾ ਵਰਤਾਰਾ ਜਾਰੀ ਰੱਖਿਆ ਜਾਂਦਾ ਹੈ। ਇਸ ਸਕੂਲ ਦਾ ਇਕ ਦੁਖਾਂਤ ਇਹ ਵੀ ਹੈ ਕਿ ਇਹ ਸਕੂਲ ਪੀ.ਐਮ ਸ੍ਰੀ ਯੋਜਨਾ ਅਧੀਨ ਹੋਣ ਕਰ ਕੇ ਇਸ ਸਕੂਲ ਵਿਚ ਫ਼ੰਡਾਂ ਦੀ ਕੋਈ ਘਾਟ ਨਹੀਂ ਦੱਸੀ ਜਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਕਥਿਤ ਬਹੁਤੇ ਫ਼ੰਡ ਖ਼ੁਰਦ ਬੁਰਦ ਕਰਨ ਲਈ ਸੱਜਰੇ ਫ਼ਾਰਮੂਲੇ ਅਮਲ ਵਿਚ ਲਿਆਂਦੇ ਜਾਂਦੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਗੱਲ ਦੀ ਭਿਣਕ ਤੱਕ ਨਾ ਪੈ ਸਕੇ। ਚਰਚਾ ਇਹ ਵੀ ਹੈ ਕਿ ਕੁੱਝ ਸੱਜਰੇ ਫ਼ਾਰਮੂਲਿਆਂ ਦੀ ਮੁਹਾਰਤ ਨੂੰ ਸਿਖਰ ਤੱਕ ਲੈ ਜਾਣ ਵਾਲੇ ਚਿਹਰੇ, ਕਦ ਤੱਕ ਲੋਕ ਹਿਤਾਂ ਦਾ ਘਾਣ ਕਰਦੇ ਰਹਿਣਗੇ। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਵਿੱਦਿਆ ਦੇ ਮੰਦਿਰ ਵਜੋਂ ਜਾਣੇ ਜਾਂਦੇ ਇਸ ਸਕੂਲ ’ਤੇ ਖ਼ਰਚ ਹੋਣ ਵਾਲੇ ਫ਼ੰਡਾਂ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਤੇ ਫ਼ੰਡ ਦਾ ਸਦ ਉਪਯੋਗ ਕਰਦੇ ਹੋਏ ਉੱਚ ਮਿਆਰੀ ਲੈਬਾਂ ਬਣਵਾ ਕੇ ਇਸ ਸਕੂਲ ਨੂੰ ਨਮੂਨੇ ਦੇ ਸਕੂਲ ਵਜੋਂ ਵਿਕਸਿਤ ਕੀਤਾ ਜਾਵੇ ਤੇ ਡਿੱਗੂ-ਡਿੱਗੂ ਕਰਦੇ ਕਮਰਿਆਂ ਨੂੰ ਢਾਹ ਕੇ ਇੱਥੋਂ ਦੇ ਮੈਦਾਨਾਂ ਨੂੰ ਦਾਰਸ਼ਨਿਕ ਬਣਾਇਆ ਜਾਵੇ ਤਾਂ ਕਿ ਇੱਥੇ ਪੜ੍ਹ ਸਕਣ ਦਾ ਮਾਹੌਲ ਪੈਦਾ ਹੋ ਸਕੇ।

ਪਿਛਲੀ ਖ਼ਬਰ ਛੋਟੇ ਹਾਥੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਅਗਲੀ ਖ਼ਬਰ 40 ਨਸ਼ੀਲੀਆਂ ਗੋਲੀਆਂ ਸਣੇ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।