ਸਰਕਾਰਾਂ ਤੋਂ ਅਸੀਂ ਆਪਣਾ ਹੱਕ ਆਪਣਾ ਅਧਿਕਾਰ ਮੰਗਦੇ ਹਾਂ-ਗੁਰਪ੍ਰੀਤ ਸਿੰਘ ਝੱਬਰ
ਤਪਾ ਮੰਡੀ, 29 ਅਗਸਤ (ਵਿਜੇ ਸ਼ਰਮਾ)-ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਭਦੌੜ ਦੇ ਅਬਜ਼ਰਵਰ ਗੁਰਪ੍ਰੀਤ ਸਿੰਘ ਝੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਸਮਾਗਮ ਦੇ ਵਿਚ ਹਾਜ਼ਰੀ ਲਵਾਈ ਗਈ।
ਤਪਾ ਮੰਡੀ, 29 ਅਗਸਤ (ਵਿਜੇ ਸ਼ਰਮਾ)-ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਭਦੌੜ ਦੇ ਅਬਜ਼ਰਵਰ ਗੁਰਪ੍ਰੀਤ ਸਿੰਘ ਝੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਸਮਾਗਮ ਦੇ ਵਿਚ ਹਾਜ਼ਰੀ ਲਵਾਈ ਗਈ। ਗੁਰਪ੍ਰੀਤ ਸਿੰਘ ਝੱਬਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਉਪਰਾਲੇ ਕੀਤੇ ਜਾਣ, ਉਸ ਵਾਸਤੇ ਵਿਚਾਰਾਂ ਹੋਈਆਂ। ਸਰਕਾਰਾਂ ਤੋਂ ਅਸੀਂ ਆਪਣਾ ਹੱਕ ਤੇ ਅਧਿਕਾਰ ਮੰਗਦੇ ਹਾਂ ਕਿ ਸਿੱਖ ਕੌਮ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਵਾਸਤੇ ਵੱਡਾ ਯੋਗਦਾਨ ਪਾਇਆ ਹੈ। ਸਿੱਖ ਕੌਮ ਦੇਸ਼ ਦੀ ਅਖੰਡਤਾ ਏਕਤਾ ਵਾਸਤੇ ਖੜੀ ਹੈ ਪਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੇ ਜੋ ਆਪਣੀਆਂ ਸਜਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਵਾਲਾ ਮਸਲਾ ਵੇਖੀਏ ਕਿ ਉਨ੍ਹਾਂ ਦੀ ਮਾਤਾ ਵਾਸਤੇ ਵੀ ਸਮੁੱਚੇ ਵਕੀਲ, ਡਾਕਟਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਪਰ ਨਹੀਂ ਦਿੱਤੀ ਜਾ ਰਹੀ ਹੈ, ਇਸ ਕਰ ਕੇ ਸਿੱਖ ਕੌਮ ਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 32 ਸਾਲ ਹੋ ਗਏ ਜਦਕਿ 16 ਸਾਲ ਤੋਂ ਫਾਂਸੀ ਦੀ ਚੱਕੀ ਦੇ ਵਿਚ ਬੰਦ ਹੈ। ਇਸ ਮੌਕੇ ਬਾਬਾ ਬੂਟਾ ਸਿੰਘ ਤਾਜੋਕੇ, ਕਰਮਜੀਤ ਸਿੰਘ ਪੋਲਾ, ਰਣਦੀਪ ਸਿੰਘ ਢਿੱਲਵਾਂ, ਕੁਲਵਿੰਦਰ ਸਿੰਘ ਕਿੰਦੀ, ਕੁਲਦੀਪ ਸਿੰਘ ਖਾਲਸਾ, ਗੁਰਜੰਟ ਸਿੰਘ ਖਾਲਸਾ, ਪਰਮਜੀਤ ਸਿੰਘ ਮਾਨ, ਭੁਪਿੰਦਰ ਸਿੰਘ ਕਾਲਾ ਢਿੱਲੋਂ, ਗੁਰਮੀਤ ਸਿੰਘ ਰੋੜ, ਬਿੱਟੂ ਬਰਾੜ, ਚਰਨਜੀਤ ਸਿੰਘ ਪੁਰਬਾ, ਬਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।